ਨਰਾਇਣਪੁਰ- ਛੱਤੀਸਗੜ੍ਹ ਦੇ ਬਸਤਰ ਦੇ ਅਬੂਝਾਮਦ ਵਿਖੇ ਚੱਲ ਰਹੇ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਬੁੱਧਵਾਰ ਨੂੰ ਪੱਛਮੀ ਬੰਗਾਲ ਨੇ ਪੰਜਾਬ ਨੂੰ 5-0 ਨਾਲ ਇੱਕ ਤਰਫਾ ਅੰਦਾਜ਼ ਵਿੱਚ ਹਰਾਇਆ। ਪੱਛਮੀ ਬੰਗਾਲ ਦੀ ਰਿੰਪਾ ਹਲਦਰ ਦੇ ਲਗਾਤਾਰ ਪੰਜ ਗੋਲਾਂ ਕਾਰਨ ਪੰਜਾਬ ਦੀ ਟੀਮ ਪੂਰੀ ਤਰ੍ਹਾਂ ਫਿੱਕੀ ਪੈ ਗਈ। ਰਿੰਪਾ ਨੂੰ ਬੈਸਟ ਪਲੇਅਰ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ।
ਰਾਮਕ੍ਰਿਸ਼ਨ ਮਿਸ਼ਨ ਆਸ਼ਰਮ 'ਚ ਚੱਲ ਰਹੀ 29ਵੀਂ ਰਾਜਮਾਤਾ ਜੀਜਾਬਾਈ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਲਈ ਦੇਸ਼ ਭਰ ਤੋਂ 10 ਟੀਮਾਂ ਆਈਆਂ ਹਨ। ਉਦਘਾਟਨੀ ਮੈਚ ਝਾਰਖੰਡ ਅਤੇ ਤਾਮਿਲਨਾਡੂ ਵਿਚਕਾਰ ਖੇਡਿਆ ਗਿਆ। ਇਸ ਵਿੱਚ ਝਾਰਖੰਡ ਦੀ ਨੰਬਰ 10 ਖਿਡਾਰਨ ਅਮੀਸ਼ਾ ਬਕਸਾਲਾ ਦੀ ਹੈਟ੍ਰਿਕ ਗੋਲ ਨਾਲ ਝਾਰਖੰਡ ਨੇ ਤਾਮਿਲਨਾਡੂ ਨੂੰ 3-0 ਨਾਲ ਹਰਾ ਕੇ ਆਪਣਾ ਪਹਿਲਾ ਲੀਗ ਮੈਚ ਜਿੱਤ ਲਿਆ। ਦਸ ਰਾਜਾਂ ਮਨੀਪੁਰ, ਸਿੱਕਮ, ਪੱਛਮੀ ਬੰਗਾਲ, ਪੰਜਾਬ, ਹਰਿਆਣਾ, ਉੜੀਸਾ, ਝਾਰਖੰਡ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਰੇਲਵੇ ਦੀ ਟੀਮ ਦੀਆਂ ਮਹਿਲਾ ਫੁੱਟਬਾਲ ਟੀਮਾਂ ਨਰਾਇਣਪੁਰ ਪਹੁੰਚੀਆਂ ਹਨ। ਮੁਕਾਬਲੇ ਵਿੱਚ 19 ਦਸੰਬਰ ਤੱਕ ਲੀਗ ਦੇ ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਦੀ ਸਮਾਪਤੀ 23 ਦਸੰਬਰ ਨੂੰ ਫਾਈਨਲ ਮੈਚ ਨਾਲ ਹੋਵੇਗੀ।
ਆਸਟ੍ਰੇਲੀਆ ਦੇ ਚੋਟੀ ਦੇ ਕ੍ਰਮ ਦੇ ਸਾਰੇ ਬੱਲੇਬਾਜ਼ ਦਬਾਅ 'ਚ : ਵਾਰਨਰ
NEXT STORY