ਸ਼ਿਮਲਾ- ਪਹਾੜਾਂ ਵਿਚ ਬਰਫ਼ਬਾਰੀ ਦਾ ਅਸਰ ਹੁਣ ਪੰਜਾਬ ਵਿਚ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸੀਤ ਲਹਿਰ ਕਾਰਨ ਸੂਬਾ ਠੰਡ ਨਾਲ ਠਰ ਰਿਹਾ ਹੈ। ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ 'ਚ 15 ਦਸੰਬਰ ਤੱਕ ਸੀਤ ਲਹਿਰ ਚੱਲਣ ਦੀ ਚਿਤਾਵਨੀ ਦਿੱਤੀ ਹੈ, ਜਦਕਿ 17 ਦਸੰਬਰ ਤੱਕ ਮੌਸਮ ਖ਼ੁਸ਼ਕ ਰਹੇਗਾ। ਹਿਮਾਚਲ 'ਚ ਮੌਸਮ ਵਿਚ ਹੋਏ ਬਦਲਾਅ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
ਫਰੀਦਕੋਟ 2 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ। ਹਾਲਾਂਕਿ ਦਿਨ ਦੇ ਤਾਪਮਾਨ 'ਚ 1 ਡਿਗਰੀ ਦਾ ਵਾਧਾ ਹੋਇਆ ਹੈ। ਹਰਿਆਣਾ 'ਚ ਵੀ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। 7 ਜ਼ਿਲ੍ਹਿਆਂ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਹਿਸਾਰ ਅਤੇ ਸੋਨੀਪਤ 'ਚ ਤਾਪਮਾਨ 1.5 ਡਿਗਰੀ ਦਰਜ ਕੀਤਾ ਗਿਆ ਹੈ। ਓਧਰ ਹਿਮਾਚਲ ਪ੍ਰਦੇਸ਼ 'ਚ ਦੋ ਦਿਨਾਂ ਦੀ ਬਰੇਕ ਤੋਂ ਬਾਅਦ ਵੀਰਵਾਰ ਤੋਂ ਮੌਸਮ ਮੀਂਹ ਅਤੇ ਬਰਫਬਾਰੀ ਲਈ ਤਿਆਰ ਹੈ। ਮੌਸਮ 'ਚ ਇਹ ਬਦਲਾਅ ਸੂਬੇ 'ਚ ਪੱਛਮੀ ਗੜਬੜੀ ਕਾਰਨ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ
ਇਸ ਦੌਰਾਨ ਲਾਹੌਲ-ਸਪੀਤੀ, ਚੰਬਾ, ਕੁੱਲੂ, ਕਿਨੌਰ ਅਤੇ ਕਾਂਗੜਾ ਦੇ ਉੱਚੇ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ ਮੀਂਹ ਪਵੇਗਾ। ਉੱਚੇ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਅਗਲੇ 7 ਦਿਨਾਂ ਦੌਰਾਨ ਹਿਮਾਚਲ ਦੇ ਬਾਕੀ ਹਿੱਸਿਆਂ ਵਿਚ ਮੌਸਮ ਖੁਸ਼ਕ ਰਹੇਗਾ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ, ਜੋ ਕਿ 1 ਡਿਗਰੀ ਦਰਜ ਕੀਤਾ ਗਿਆ ਸੀ, ਬੁੱਧਵਾਰ ਨੂੰ 3 ਡਿਗਰੀ ਤੱਕ ਪਹੁੰਚ ਗਿਆ। ਮਨਾਲੀ ਦੇ ਤਾਪਮਾਨ ਵਿਚ ਵੀ 4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਰਫਬਾਰੀ ਤੋਂ ਬਾਅਦ ਇੱਥੇ ਘੱਟੋ-ਘੱਟ ਤਾਪਮਾਨ ਮਨਫੀ 3 ਡਿਗਰੀ ਤੱਕ ਪਹੁੰਚ ਗਿਆ ਸੀ। ਬੁੱਧਵਾਰ ਨੂੰ ਇਹ 1.9 ਡਿਗਰੀ ਸੀ।
ਸੜਕ ਹਾਦਸਿਆਂ ਦੇ 'ਗੰਦੇ ਰਿਕਾਰਡ' ਕਾਰਨ ਵਿਸ਼ਵ ਸਮਾਗਮਾਂ 'ਚ ਲੁਕਾਉਂਦਾ ਹਾਂ ਆਪਣਾ ਮੂੰਹ : ਨਿਤਿਨ ਗਡਕਰੀ
NEXT STORY