ਸੀਟਲ : ਭਾਰਤੀ ਸਕੁਐਸ਼ ਖਿਡਾਰੀ ਰਮਿਤ ਟੰਡਨ ਨੇ ਇੱਥੇ ਪੀ. ਐੱਸ. ਏ. ਚੈਲੰਜਰ ਸਕੁਐਸ਼ ਟੂਰ 'ਤੇ ਮਿਸਰ ਦੇ ਮੁਹੰਮਦ ਅਲ ਸ਼ਰਬਿਨੀ ਨੂੰ ਫਾਈਨਲਸ ਵਿਚ ਹਰਾ ਕੇ ਸੀਟਲ ਓਪਨ ਖਿਤਾਬ ਆਪਣੇ ਨਾਂ ਕਰ ਲਿਆ। ਫਰਵਰੀ ਵਿਚ ਜਾਰੀ ਤਾਜਾ ਸੂਚੀ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 58ਵੀਂ ਰੈਂਕਿੰਗ ਹਾਸਲ ਕਰਨ ਵਾਲੇ ਚੋਟੀ ਦਰਜਾ ਭਾਰਤੀ ਨੇ ਸ਼ਨੀਵਾਰ ਨੂੰ 11-4, 11-7, 2-11, 11-2 ਨਾਲ ਜਿੱਤ ਹਾਸਲ ਕਰ ਸਾਲ ਵਿਚ ਆਪਣਾ ਪਹਿਲਾ ਪੀ. ਐੱਸ. ਏ. ਖਿਤਾਬ ਜਿੱਤਿਆ। ਇਹ ਉਸ ਦੇ ਕਰੀਅਰ ਦਾ ਕੁਲ ਚੌਥਾ ਖਿਤਾਬ ਹੈ। ਟੰਡਨ ਫਾਈਨਲ ਤੱਕ ਜੋਸ਼ ਨਾਲ ਭਰੇ ਹੋਏ ਸੀ ਅਤੇ ਸਿਰਫ ਤੀਜੇ ਗੇਮ ਵਿਚ ਹੀ ਘਬਰਾਹਟ ਭਰੇ ਕੁਝ ਪਲ ਦਿਖਾਈ ਦਿੱਤੇ। ਮਿਸਰ ਦੇ ਖਿਡਾਰੀ ਨੇ ਤੀਜੇ ਗੇਮ ਵਿਚ ਵਾਪਸੀ ਕੀਤੀ ਪਰ ਬਿਹਤਰੀਨ ਸਟ੍ਰੋਕ ਨਾਲ ਇਸ ਭਾਰਤੀ ਨੇ ਦਬਦਬਾ ਬਰਕਰਾਰ ਰੱਖਿਆ ਅਤੇ ਆਖਰ ਵਿਚ ਜਿੱਤ ਟੰਡਨ ਦੇ ਨਾਂ ਰਹੀ।
ਪਾਬੰਦੀ ਖਤਮ ਹੋਣ ਤੋਂ ਬਾਅਦ ਟੀਮ ਦੀ ਕਪਤਾਨੀ ਮਿਲਣ ਦੀ ਉਮੀਦ : ਸਰਫਰਾਜ਼
NEXT STORY