ਨਵੀਂ ਦਿੱਲੀ—ਲਖਨਊ 'ਚ ਸਾਲ ਬਾਅਦ ਹੋਏ ਮੈਚ 'ਚ ਭਾਰਤ ਦੀ ਜਿੱਤ ਨਾਲ ਫੈਨਜ਼ ਦੀ ਖੁਸ਼ੀ ਦਾ ਆਲਮ ਹੀ ਕੁਝ ਹੋਰ ਹੈ। ਆਪਣੇ ਸ਼ਹਿਰ 'ਚ ਸਾਲਾਂ ਬਾਅਦ ਹੋ ਰਹੇ ਮੈਚ ਨੂੰ ਦੇਖਣ ਲਈ ਫੈਨਜ਼ ਦੀ ਭੀੜ ਸਟੇਡੀਅਮ 'ਚ ਪੁੱਜ ਗਈ। ਇਸਦਾ ਅਸਰ ਇਹ ਹੋਇਆ ਕਿ ਮੈਚ ਤੋਂ ਬਾਅਦ ਸਟੇਡੀਅਮ ਦੇ ਆਲੇ-ਦੁਆਲੇ ਦੀ ਜਗ੍ਹਾ 'ਤੇ ਟ੍ਰੈਫਿਕ ਜਾਮ ਲੱਗ ਗਿਆ।
ਇਸ ਜਾਮ ਦੀ ਚਪੇਟ 'ਚ ਮੈਚ ਖੇਡ ਕੇ ਪਰਤ ਰਹੀਆਂ ਟੀਮਾਂ ਵੀ ਬਚ ਨਹੀਂ ਸਕੀਆਂ। ਮੈਚ ਖਤਮ ਹੋਣ ਤੋਂ ਬਾਅਦ ਇੰਨਾ ਜਾਮ ਲੱਗਾ ਕਿ ਕ੍ਰਿਕਟਰਾਂ ਦੀ ਬਸ ਵੀ ਫੱਸ ਗਈ। ਤਿਓਹਾਰ ਹੋਣ ਦੇ ਕਾਰਨ ਜਾਮ ਹੋਰ ਵੀ ਜ਼ਿਆਦਾ ਵਧ ਗਿਆ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੂੰ ਬੁਲਾਉਣਾ ਪਿਆ। ਇਸ ਤੋਂ ਬਾਅਦ ਬਹੁਤ ਯਤਨਾਂ ਤੋਂ ਬਾਅਦ ਜਾਮ ਖੁਲ੍ਹਿਆ ਅਤੇ ਟੀਮਾਂ ਹੋਟਲ ਤੱਕ ਪਹੁੰਚ ਸਕੀਆਂ।
ਜਾਮ ਦਾ ਸਿਲਸਿਲਾ ਮੈਚ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਹੀ ਨਜ਼ਰ ਆਉਣ ਲੱਗਾ, ਵਾਹਨਾਂ ਦਾ ਅਜਿਹਾ ਇਕੱਠ ਹੋਇਆ ਕਿ ਸੜਕਾਂ ਵੀ ਛੋਟੀਆਂ ਪੈਣ ਲੱਗੀਆਂ। ਇਸ ਤੋਂ ਬਾਅਦ ਵਾਹਨਾਂ ਦੀ ਵਿਵਸਥਾ ਹੋਣ ਲੱਗੀ। ਸ਼ਾਮ ਪੰਜ ਵਜੇ ਸਟੇਡੀਅਮ ਪਹੁੰਚੇ ਕ੍ਰਿਕਟ ਪ੍ਰੇਮੀ ਮੈਚ ਸ਼ੁਰੂ ਹੋਣ ਤੋਂ ਬਾਅਦ ਵੀ ਜਾਮ 'ਚ ਫੱਸੇ ਰਹੇ। ਟੀਮ ਇੰਡੀਆ ਦੀ ਬੱਲੇਬਾਜ਼ੀ ਖਤਮ ਹੋਣ ਤੱਕ ਦਰਸ਼ਕਾਂ ਨੂੰ ਆਉਣ ਦਾ ਸਿਲਸਿਲਾ ਲਗਾ ਰਿਹਾ। ਮੈਚ ਸ਼ੁਰੂ ਹੋਣ ਤੋਂ ਬਾਅਦ ਸਟੇਡੀਅਮ ਵੱਲ ਜਾਣ ਵਾਲੇ ਹਰ ਮਾਰਗ 'ਤੇ ਟ੍ਰੈਫਿਕ ਵੱਧ ਗਿਆ।
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਮੈਂਟਰੀ ਬਾਕਸ 'ਚ ਵਾਪਰਿਆ ਹਾਦਸਾ, ਵਾਲ-ਵਾਲ ਬਚੇ ਗਾਵਸਕਰ
NEXT STORY