ਅਹਿਮਦਾਬਾਦ- ਸ਼ਿਖਰ ਧਵਨ, ਰਿਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਦੀ ਤਿਕੜੀ ਨੂੰ ਛੱਡ ਕੇ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਆਪਣੀ ਆਰ. ਟੀ- ਪੀ. ਸੀ. ਆਰ. ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਵੀਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਅਭਿਆਸ ਸ਼ੁਰੂ ਕਰ ਦਿੱਤਾ। ਮਯੰਕ ਅਗਰਵਾਲ ਟੀਮ ਨਾਲ ਜੁੜ ਗਏ ਹਨ ਪਰ ਉਹ ਮੈਚ ਦੇ ਦਿਨ ਹੀ ਉਪਲਬੱਧ ਹੋਣੇ ਕਿਉਂਕਿ ਉਨ੍ਹਾਂ ਦਾ ਤਿੰਨਾਂ ਦਿਨ ਲਾਜ਼ਮੀ ਇਕਾਂਤਵਾਸ ਸ਼ੁਰੂ ਹੋ ਚੁੱਕਿਆ ਹੈ। ਟੀਮ ਪ੍ਰਬੰਧਨ ਨੇ ਈਸ਼ਾਨ ਕਿਸ਼ਨ ਨੂੰ ਵਨ ਡੇ ਦੇ ਲਈ ਟੀਮ ਵਿਚ ਸ਼ਾਮਲ ਕੀਤਾ ਹੈ।
ਭਾਰਤ ਨੂੰ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ ਜੋ 6 ਫਰਵਰੀ ਤੋਂ ਇੱਥੇ ਸ਼ੁਰੂ ਹੋਵੇਗੀ। ਇਸਦੀ ਜਾਣਕਾਰੀ ਰੱਖਣ ਵਾਲੇ ਇਕ ਅਨੁਭਵੀ ਅਧਿਕਾਰੀ ਨੇ ਕਿਹਾ ਕਿ ਅੱਜ ਦਾ ਸੈਸ਼ਨ ਹਲਕੇ ਅਭਿਆਸ ਵਾਲਾ ਰਿਹਾ, ਜਿਸ ਵਿਚ ਖਿਡਾਰੀਆਂ ਦੇ ਨਾਲ ਟ੍ਰੇਨਰ ਵੀ ਸਨ। ਪਤਾ ਲੱਗਿਆ ਹੈ ਕਿ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਵੀ ਵਨ ਡੇ ਟੀਮ ਵਿਚ ਸ਼ਾਮਲ ਕੀਤਾ ਹੈ ਜੋ ਇਕ ਸ਼ਾਨਦਾਰ ਸਲਾਮੀ ਬੱਲੇਬਾਜ਼ ਹੈ। ਬੁੱਧਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਤਿੰਨ ਖਿਡਾਰੀ - ਸੀਨੀਅਰ ਸਲਾਮੀ ਬੱਲੇਬਾਜ਼ ਧਵਨ, ਰਿਜਰਵ ਸਲਾਮੀ ਬੱਲੇਬਾਜ਼ ਗਾਇਕਵਾੜ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਅਈਅਰ- ਵੈਸਟਇੰਡੀਜ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਲਾਜ਼ਮੀ ਇਕਾਂਤਵਾਸ ਦੇ ਦੌਰਾਨ ਹੋਈ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਸਨ। ਸੀਰੀਜ਼ 6 ਫਰਵਰੀ ਤੋਂ ਅਹਿਮਦਾਬਾਦ ਵਿਚ ਸ਼ੁਰੂ ਹੋਵੇਗੀ ਜੋ ਭਾਰਤ ਦਾ 1000ਵਾਂ ਵਨ ਡੇ ਮੈਚ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੀਜਿੰਗ ਓਲੰਪਿਕ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ 'ਚ ਹਿੱਸਾ ਨਹੀਂ ਲਵੇਗਾ ਭਾਰਤ : ਵਿਦੇਸ਼ ਮੰਤਰਾਲਾ
NEXT STORY