ਸਪੋਰਟਸ ਡੈਸਕ- ਭਾਰਤੀ ਟੈਸਟ ਕ੍ਰਿਕਟ ਦਾ ਨਵਾਂ ਯੁੱਗ 20 ਜੂਨ ਤੋਂ ਇੰਗਲੈਂਡ ਦੌਰੇ ਨਾਲ ਸ਼ੁਰੂ ਹੋਵੇਗਾ, ਜਿੱਥੇ ਟੀਮ ਇੰਡੀਆ ਮੇਜ਼ਬਾਨ ਟੀਮ ਦੇ ਖਿਲਾਫ 5 ਟੈਸਟ ਸਮੈਚਾਂ ਦੀ ਲੜੀ ਖੇਡੇਗੀ। ਟੈਸਟ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਦੇ ਇਸ ਫਾਰਮੈਟ ਤੋਂ ਸੰਨਿਆਸ ਲੈਣ ਤੋਂ ਬਾਅਦ, ਟੀਮ ਇੰਡੀਆ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਹੋਣਗੇ। ਉਪ ਕਪਤਾਨ ਰਿਸ਼ਭ ਪੰਤ ਨੂੰ ਬਣਾਇਆ ਗਿਆ ਹੈ। ਟੀਮ ਇੰਡੀਆ ਇਸ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਇੰਗਲੈਂਡ ਦੇ ਦੌਰੇ ਨਾਲ ਕਰੇਗੀ
ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ! IPL ਦੇ ਸਭ ਤੋਂ ਜ਼ਰੂਰੀ ਮੁਕਾਬਲਿਆਂ ਤੋਂ ਪਹਿਲਾਂ ਫੱਟੜ ਹੋ ਗਿਆ ਸਟਾਰ ਖਿਡਾਰੀ
ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮੰਨਿਊ ਈਸਵਰਨ, ਕਰੁਣ ਨਾਇਰ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ,ਪ੍ਰਸਿੱਧ ਕ੍ਰਿਸ਼ਨਾ,ਆਕਾਸ਼ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਵੱਡੀ ਭਵਿੱਖਬਾਣੀ, ਦੱਸਿਆ ਕੌਣ ਜਿੱਤੇਗਾ IPL 2025 ਦਾ ਖਿਤਾਬ
ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਸ਼ਡਿਊਲ
20 ਜੂਨ - ਪਹਿਲਾ ਟੈਸਟ: ਹੈਡਿੰਗਲੇ, ਲੀਡਜ਼
2 ਜੁਲਾਈ - ਦੂਜਾ ਟੈਸਟ: ਐਜਬੈਸਟਨ, ਬਰਮਿੰਘਮ
10 ਜੁਲਾਈ – ਤੀਜਾ ਟੈਸਟ: ਲਾਰਡਸ, ਲੰਡਨ
23 ਜੁਲਾਈ - ਚੌਥਾ ਟੈਸਟ: ਓਲਡ ਟ੍ਰੈਫਰਡ, ਮੈਨਚੈਸਟਰ
31 ਜੁਲਾਈ - ਕੇਨਿੰਗਟਨ ਓਵਲ, ਲੰਡਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL ਮੈਚ ਦੌਰਾਨ ਵਿਰਾਟ ਦੇ ਹੈਲਮੇਟ 'ਤੇ ਲੱਗੀ ਬਾਲ, ਦੇਖ ਅਨੁਸ਼ਕਾ ਸ਼ਰਮਾ ਦਾ ਖੁੱਲ੍ਹਾ ਰਹਿ ਗਿਆ ਮੂੰਹ
NEXT STORY