ਅੰਤਾਲਯਾ (ਤੁਰਕੀ), (ਭਾਸ਼ਾ)– ਦੀਪਿਕਾ ਕੁਮਾਰੀ, ਭਜਨ ਕੌਰ ਤੇ ਅੰਕਿਤਾ ਭਗਤ ਦੀ ਭਾਰਤੀ ਮਹਿਲਾ ਰਿਕਰਵ ਟੀਮ ਸ਼ੁੱਕਰਵਾਰ ਨੂੰ ਇੱਥੇ ਆਖਰੀ ਓਲੰਪਿਕ ਕੁਆਲੀਫਾਇਰ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਬੜ੍ਹਤ ਗੁਆ ਕੇ ਹੇਠਲੀ ਰੈਂਕਿੰਗ ’ਤੇ ਕਾਬਜ਼ ਯੂਕ੍ਰੇਨ ਹੱਥੋਂ 3-5 ਨਾਲ ਉਲਟਫੇਰ ਦਾ ਸ਼ਿਕਾਰ ਹੋ ਗਈ।
ਪੰਜਵਾਂ ਦਰਜਾ ਪ੍ਰਾਪਤ ਦੇ ਤੌਰ ’ਤੇ ਕੁਆਲੀਫਾਈ ਕਰਨ ਵਾਲੀ ਭਾਰਤੀ ਟੀਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਬਾਈ ਮਿਲੀ ਸੀ, ਜਿਸ ਨਾਲ ਉਸ ਨੂੰ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਲਈ ਐਲਿਮੀਨੇਸ਼ਨ ਦੌਰ ਵਿਚ ਦੋ ਜਿੱਤਾਂ ਦੀ ਲੋੜ ਸੀ। ਸੈਮੀਫਾਈਨਲ ਵਿਚ ਪਹੁੰਚਣ ਵਾਲੀ ਟੀਮ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰੇਗੀ ਪਰ ਵਿਸ਼ਵ ਰੈਂਕਿੰਗ ਵਿਚ 8ਵੇਂ ਸਥਾਨ ’ਤੇ ਕਾਬਜ਼ ਭਾਰਤੀ ਟੀਮ ਯੂਕ੍ਰੇਨ ਦੀ ਵੇਰੋਨਿਕਾ ਮਾਰਚੇਕੋ, ਅਨਾਸਤਾਸੀਆ ਪਾਵਲੇਵਾ ਤੇ ਓਲਹਾ ਚੇਬੋਤਾਰੇਂਕੋ ਦੀ ਤਿੱਕੜੀ ਹੱਥੋਂ 3-1 ਦੀ ਬੜ੍ਹਤ ਗੁਆ ਕੇ 3-5 (51-51, 55-52, 53-54, 52-54) ਨਾਲ ਹਾਰ ਗਈ।
ਦੀਕਸ਼ਾ ਦੀ ਸ਼ਾਨਦਾਰ ਸ਼ੁਰੂਆਤ, ਇਟਾਲੀਅਨ ਓਪਨ 'ਚ ਸੰਯੁਕਤ ਚੌਥੇ ਸਥਾਨ 'ਤੇ
NEXT STORY