ਬਿਰਾਟਨਗਰ (ਨੇਪਾਲ)- ਸਾਬਕਾ ਚੈਂਪੀਅਨ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਐਤਵਾਰ ਨੂੰ ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਚਾਰ ਵਾਰ ਦੀ ਜੇਤੂ ਭਾਰਤੀ ਟੀਮ ਦਾ ਇਸ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਅਜੇਤੂ ਕ੍ਰਮ 21 ਪਹੁੰਚ ਚੁੱਕਾ ਹੈ। ਭਾਰਤੀ ਟੀਮ ਨੇ ਗਰੁੱਪ-ਬੀ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤ ਦੀ ਜਿੱਤ ਵਿਚ ਗ੍ਰੇਸ ਡੋਂਗਮੇਈ ਨੇ ਚੌਥੇ ਤੇ ਸੰਧਿਆ ਨੇ 7ਵੇਂ ਮਿੰਟ ਵਿਚ ਗੋਲ ਕੀਤੇ। ਇਨ੍ਹਾਂ ਦੋਵਾਂ ਗੋਲਾਂ ਵਿਚ ਸੰਜੂ ਦਾ ਯੋਗਦਾਨ ਰਿਹਾ। 36ਵੇਂ ਮਿੰਟ ਵਿਚ ਸੰਜੂ ਦੇ ਬਿਹਤਰੀਨ ਕ੍ਰਾਸ 'ਤੇ ਇੰਦੂਮਤੀ ਨੇ ਤੀਜਾ ਗੋਲ ਕਰ ਦਿੱਤਾ।
ਭਾਰਤ ਨੇ ਚੌਥਾ ਗੋਲ ਅੱਧੇ ਸਮੇਂ ਤੋਂ ਠੀਕ ਪਹਿਲਾਂ ਕੀਤਾ। ਸੰਜੂ ਦਾ ਕ੍ਰਾਸ ਸ਼੍ਰੀਲੰਕਾ ਦੇ ਡਿਫੈਂਡਰ ਦੇ ਹੱਥਾਂ ਨਾਲ ਟਕਰਾਇਆ ਤੇ ਭਾਰਤ ਨੂੰ ਪੈਨਲਟੀ ਮਿਲ ਗਈ। ਸੰਗੀਤਾ ਨੇ ਪੈਨਲਟੀ 'ਤੇ ਭਾਰਤ ਦਾ ਚੌਥਾ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਰਤਨ ਬਾਲਾ ਨੇ ਦੂਜੇ ਹਾਫ ਵਿਚ ਭਾਰਤ ਦਾ 5ਵਾਂ ਗੋਲ ਕੀਤਾ।
ਰਾਸ਼ਿਦ ਦੇ ਪੰਜੇ ਨਾਲ ਅਫਗਾਨਿਸਤਾਨ ਜਿੱਤ ਦੇ ਨੇੜੇ
NEXT STORY