ਆਕਲੈਂਡ— ਭਾਰਤੀ ਮਹਿਲਾ ਹਾਕੀ ਟੀਮ ਨੂੰ ਨਿਊਜ਼ੀਲੈਂਡ ਨੇ ਤੀਜੇ ਮੈਚ ਵਿਚ 1-0 ਨਾਲ ਹਰਾ ਦਿੱਤਾ। ਮੈਚ ਵਿਚ ਇਕੋ-ਇਕ ਗੋਲ ਨਿਊਜ਼ੀਲੈਂਡ ਦੇ ਹੋਪ ਰਾਲਫ ਨੇ 37ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਦੀ ਡਿਵੈੱਲਪਮੈਂਟ ਟੀਮ ਨੂੰ 4-0 ਨਾਲ ਹਰਾਇਆ ਸੀ ਪਰ ਅਗਲਾ ਮੈਚ 1-0 ਨਾਲ ਹਾਰ ਗਈ। ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਦੂਜੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਬਣਾਇਆ ਪਰ ਉਸ 'ਤੇ ਗੋਲ ਨਹੀਂ ਹੋ ਸਕਿਆ। ਨਿਊਜ਼ੀਲੈਂਡ ਨੇ ਵੀ ਸ਼ੁਰੂ ਵਿਚ 2 ਪੈਨਲਟੀ ਕਾਰਨਰ ਬਣਾਏ ਪਰ ਭਾਰਤੀ ਡਿਫੈਂਸ ਕਾਫੀ ਮਜ਼ਬੂਤ ਸੀ।
ਦੂਜੇ ਕੁਆਰਟਰ 'ਚ ਭਾਰਤੀ ਸਟ੍ਰਾਈਕਰਾਂ ਨੇ ਪੈਨਲਟੀ ਕਾਰਨਰ ਬਣਾਇਆ ਪਰ ਮੇਜ਼ਬਾਨ ਨੇ ਗੋਲ ਨਹੀਂ ਹੋਣ ਦਿੱਤਾ। ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਨਿਊਜ਼ੀਲੈਂਡ ਨੇ ਤੀਜੇ ਕੁਆਰਟਰ ਦੀ ਹਾਂ-ਪੱਖੀ ਸ਼ੁਰੂਆਤ ਕੀਤੀ ਅਤੇ 37ਵੇਂ ਮਿੰਟ ਵਿਚ ਗੋਲ ਕਰ ਲਿਆ। ਆਖਰੀ ਕੁਆਰਟਰ ਵਿਚ ਨਿਊਜ਼ੀਲੈਂਡ ਨੂੰ 2 ਅਤੇ ਭਾਰਤ ਨੂੰ 1 ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋ ਸਕਿਆ। ਭਾਰਤੀ ਟੀਮ ਹੁਣ 4 ਫਰਵਰੀ ਨੂੰ ਬ੍ਰਿਟੇਨ ਨਾਲ ਖੇਡੇਗੀ।
99 'ਤੇ ਆਊਟ ਹੋਇਆ ਬੱਲੇਬਾਜ਼, ਮੋਢਿਆਂ ਦੇ ਸਹਾਰੇ ਜਾਣਾ ਪਿਆ ਪਵੇਲੀਅਨ (ਵੀਡੀਓ)
NEXT STORY