ਜਲੰਧਰ— ਦੱਖਣੀ ਅਫਰੀਕਾ 'ਚ ਇਸ ਸਮੇਂ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦਾ ਆਯੋਜਨ ਹੋ ਰਿਹਾ ਹੈ। ਅੰਡਰ-19 ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ ਮੈਚ 'ਚ ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਮੁਕਾਬਲੇ ਦੌਰਾਨ ਕੀਵੀ ਖਿਡਾਰੀਆਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਵਿੰਡੀਜ਼ ਟੀਮ ਦੇ ਜ਼ਖਮੀ ਬੱਲੇਬਾਜ਼ ਕਰਕ ਮੈਕੇਂਜੀ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਏ। ਉਨ੍ਹਾਂ ਦੀ ਇਸ ਖੇਡ ਭਾਵਨਾ 'ਤੇ ਸਾਰੇ ਤਾਰੀਫ ਕਰ ਰਹੇ ਹਨ।
ਦਰਅਸਲ ਦੂਜੇ ਕੁਆਰਟਰ ਫਾਈਨਲ ਮੈਚ ਦੌਰਾਨ ਬੱਲੇਬਾਜ਼ੀ ਕਰਨ ਆਏ ਮੈਕੇਂਜੀ ਨੂੰ ਕਈ ਬਾਰ ਬੱਲੇਬਾਜ਼ੀ ਦੌਰਾਨ ਕ੍ਰੈਮਪ ਦਾ ਸਾਹਮਣਾ ਕਰਨਾ ਪਿਆ ਹੈ। ਬਾਵਜੂਦ ਇਸ ਦੇ ਉਹ ਬੱਲੇਬਾਜ਼ੀ ਕਰਦੇ ਰਹੇ। ਉਸ ਨੇ 99 ਦੌੜਾਂ ਬਣਾ ਆਪਣੀ ਟੀਮ ਨੂੰ 238 ਦੌੜਾਂ ਦੇ ਚੁਣੌਤੀਪੂਰਨ ਸਕੋਰ ਤਕ ਪਹੁੰਚਾ ਦਿੱਤਾ।

ਪਾਰੀ ਦੇ ਅੰਤ ਤਕ ਮੈਕੇਂਜੀ ਕ੍ਰੈਮਪ ਨਾਲ ਝੂਜਦੇ ਰਹੇ। ਉਹ ਠੀਕ ਤਰ੍ਹਾਂ ਨਾਲ ਤੁਰ ਵੀ ਨਹੀਂ ਸਕਦੇ ਸੀ।

ਸੁਪਰ ਓਵਰ 'ਚ ਬੁਮਰਾਹ ਦਾ ਹੁਣ ਤਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ (ਦੇਖੋਂ ਰਿਕਾਰਡ)
NEXT STORY