ਮੁੰਬਈ (ਬਿਊਰੋ)— ਆਸਟਰੇਲੀਆ ਨਾਲ ਤਿਨ ਵਨਡੇ ਸੀਰੀਜ਼ 'ਚ ਬੁਰੀ ਤਰ੍ਹਾਂ ਹਾਰਨ ਦੇ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਤਿਕੋਣੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਕਲ ਆਸਟਰੇਲੀਆ ਖਿਲਾਫ ਹੀ ਖੇਡੇਗੀ। ਇੰਗਲੈਂਡ ਇਸ ਟੂਰਨਾਮੈਂਟ 'ਚ ਤੀਜੀ ਟੀਮ ਹੈ, ਜਿਸ ਦੇ ਸਾਰੇ ਮੈਚ ਕ੍ਰਿਕਟ ਕਲਬ ਆਫ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ।
ਭਾਰਤੀ ਟੀਮ ਦੱਖਣੀ ਅਫਰੀਕਾ ਦੇ ਖਿਲਾਫ ਪੰਜ ਟੀ-20 ਮੈਚਾਂ ਦੀ ਸੀਰੀਜ਼ 'ਚ 3-1 ਨਾਲ ਮਿਲੀ ਜਿੱਤ ਤੋਂ ਪ੍ਰੇਰਣਾ ਲੈਣਾ ਚਾਹੇਗੀ, ਪਰ ਆਸਟਰੇਲੀਆ ਖਿਲਾਫ ਵਨਡੇ ਮੈਚਾਂ 'ਚ ਉਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ। ਅਜਿਹੇ 'ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਦੀ ਰਾਹ ਸੌਖੀ ਨਹੀਂ ਹੋਵੇਗੀ ਭਲੇ ਹੀ ਫਾਰਮੈਟ ਅਲਗ ਹਨ। ਆਸਟਰੇਲੀਆ ਖਿਲਾਫ ਲਗਾਤਾਰ ਮੈਚਾਂ 'ਚ ਅਰਧ ਸੈਂਕੜਾ ਲਗਾਉਣ ਵਾਲੀ ਸਲਾਮੀ ਬੱਲੇਬਾਜ਼ ਸਮਰਿਤੀ ਮੰਦਾਨਾ ਆਪਣੀ ਇਸ ਫਾਰਮ ਨੂੰ ਜਾਰੀ ਰਖਣਾ ਚਾਹੇਗੀ। ਹੋਰ ਬੱਲੇਬਾਜ਼ਾਂ 'ਚ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ 'ਤੇ ਭਾਰਤੀ ਟੀਮ ਕਾਫੀ ਨਿਰਭਰ ਹੈ। ਭਾਰਤੀ ਟੀਮ 'ਚ ਵੇਦਾ ਕ੍ਰਸ਼ਣਮੂਰਤੀ ਅਤੇ ਆਲਰਾਊਂਡਰ ਪੂਜਾ ਵਸਤਰਾਕਰ ਦੇ ਰੂਪ 'ਚ ਚੰਗੀ ਬੱਲੇਬਾਜ਼ ਹੈ, ਜਿਸ ਨੇ ਵਨਡੇ 'ਚ 51 ਦੌੜਾਂ ਬਣਾਈਆਂ ਸਨ। ਨੌਜਵਾਨ ਜੇਮਿਮਾ ਰੋਡ੍ਰਿਕਸ ਨੇ ਵੀ ਤੀਜੇ ਵਨਡੇ 'ਚ 42 ਦੌੜਾਂ ਬਣਾ ਕੇ ਆਪਣੀ ਕਾਬਲੀਅਤ ਦਿਖਾਈ ਸੀ। ਝੂਲਨ ਗੋਸਵਾਮੀ ਦੀ ਸੱਟ ਤੋਂ ਵਾਪਸੀ ਦੇ ਬਾਅਦ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੇਗੀ। ਉਸ ਦੇ ਨਾਲ ਸ਼ਿਖਾ ਪਾਂਡੇ ਵੀ ਗੇਂਦਬਾਜ਼ੀ ਦੀ ਅਗਵਾਈ ਕਰੇਗੀ। ਸਪਿਨ ਵਿਭਾਗ 'ਚ ਦੀਪਤੀ ਸ਼ਰਮਾ ਅਤੇ ਪੂਨਮ ਯਾਦਵ ਹਨ। ਇਨ੍ਹਾਂ ਦੋਵਾਂ ਨੇ ਦੱਖਣੀ ਅਫਰੀਕਾ ਦੌਰੇ 'ਤੇ ਜਿੱਤ 'ਚ ਮੁੱਖ ਭੂਮੀਕਾ ਨਿਭਾਈ ਸੀ। ਦੂਜੇ ਪਾਸੇ ਆਸਟਰੇਲੀਆ ਟੀਮ ਆਪਣੇ ਜੇਤੂ ਅਭਿਆਨ ਨੂੰ ਜਾਰੀ ਰਖਣਾ ਚਾਹੇਗੀ।
ਟੀਮਾਂ ਇਸ ਪ੍ਰਕਾਰ ਹਨ
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮਰਿਤੀ ਮੰਧਾਨਾ (ਉਪ-ਕਪਤਾਨ), ਮਿਤਾਲੀ ਰਾਜ, ਵੇਦਾ ਕ੍ਰਿਸ਼ਣਮੂਰਤੀ, ਜੇਮਿਮਾ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤਰਾਕਰ, ਰੂਮੇਲੀ ਧਰ, ਮੋਨਾ ਮੇਸ਼ਰਾਮ।
ਆਸਟਰੇਲੀਆ: ਮੇਗ ਲੈਨਿੰਗ (ਕਪਤਾਨ), ਰਾਚੇਲ ਹੇਨਸ (ਉਪ-ਕਪਤਾਨ), ਨਿਕੋਲਾ ਕੇਰੀ, ਏਸ਼ਲੀ ਗਾਰਡਨਰ, ਏਲੀਸਾ ਹਿਲੀ, ਜੇਸ ਜੋਨਾਸਨ, ਡੇਲਿਸਾ ਕਿਮਿੰਸ, ਸੋਫੀ ਮੋਲਾਈਨਿੰਗ, ਬੇਥ ਮੂਨੀ, ਏਲੀਮ ਪੇਰੀ, ਮੇਗਨ ਸ਼ਟ, ਨਾਓਮੀ ਸਟਾਲੇਨਬਰਗ, ਏਲੇਸ ਵਿਲਾਨੀ, ਅਮਾਂਡਾ ਜੇਡ।
ਮਹਿਲਾ ਲੀਗ ਤੋਂ ਪਹਿਲਾਂ ਘਰੇਲੂ ਕ੍ਰਿਕਟ ਸੁਧਾਰਨਾ ਜ਼ਰੂਰੀ : ਮਿਤਾਲੀ
NEXT STORY