ਯੰਗੂਨ— ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਨੇ 2020 ਦੇ ਏ. ਐੱਫ. ਸੀ. ਮਹਿਲਾ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਦੇ ਪਹਿਲੇ ਰਾਊਂਡ ਵਿਚ ਵੀਰਵਾਰ ਨੂੰ ਨੇਪਾਲ ਨਾਲ ਡਰਾਅ ਖੇਡਿਆ।
ਭਾਰਤੀ ਮਹਿਲਾਵਾਂ ਨੇ ਪਹਿਲੇ ਹਾਫ ਵਿਚ ਮੌਕੇ ਬਣਾਏ ਪਰ ਖਿਡਾਰਨਾਂ ਇਸਦਾ ਫਾਇਦਾ ਨਹੀਂ ਚੁੱਕ ਸਕੀਆਂ। ਹਾਲਾਂਕਿ ਇਸ ਦੌਰਾਨ ਸੈਂਟਰ ਬੈਕ ਸਵੀਟੀ ਦੇਵੀ ਨੂੰ ਅੱਠਵੇਂ ਮਿੰਟ ਵਿਚ ਸੱਟ ਕਾਰਨ ਮੈਦਾਨ ਵਿਚੋਂ ਬਾਹਰ ਹੋਣਾ ਪਿਆ ਤੇ ਉਸਦੀ ਜਗ੍ਹਾ ਮਨੀਸ਼ ਪੰਨਾ ਨੇ ਲਈ। ਨੇਪਾਲ ਦੀ ਕਪਤਾਨ ਨੀਰੂ ਥਾਪਾ ਨੇ ਵੀ ਇਕ ਚੰਗਾ ਮੌਕਾ ਬਣਾਇਆ ਪਰ ਨਿਸ਼ਾਨਾ ਟੀਚੇ 'ਤੇ ਨਹੀਂ ਪਹੁੰਚ ਸਕਿਆ। ਦੂਜੇ ਹਾਫ ਵਿਚ ਵੀ ਕਹਾਣੀ ਇਹ ਹੀ ਰਹੀ। ਪੈਨਲਟੀ ਬਾਕਸ ਤੋਂ ਕਮਲਾ ਦੀ ਵਾਲੀ ਗੋਲਾਂ ਦੇ ਕੁਝ ਇੰਚ ਉੱਪਰ ਤੋਂ ਨਿਕਲ ਗਈ। ਮੈਚ ਦੇ 60ਵੇਂ ਮਿੰਟ ਵਿਚ ਅਦਿਤੀ ਨੇ ਨੇਪਾਲੀ ਸਟ੍ਰਾਈਕਰ ਸਬਰੀਤਾ ਦੇ 8 ਗਜ਼ ਦੀ ਦੂਰੀ ਤੋਂ ਕੀਤੀ ਗਈ ਕੋਸ਼ਿਸ਼ ਨੂੰ ਰੋਕ ਦਿੱਤਾ।
ਦੋਵੇਂ ਟੀਮਾਂ ਕੋਸ਼ਿਸ਼ ਕਰਦੀਆਂ ਰਹੀਆਂ ਪਰ ਅੰਤ ਵਿਚ ਉਨ੍ਹਾਂ ਨੂੰ ਅੰਕ ਵੰਡਣ ਲਈ ਮਜਬੂਰ ਹੋਣਾ ਪਿਆ।
ਸਰਜੀਓ ਰਾਮੋਸ ਨੇ ਚੈਂਪੀਅਨਸ ਲੀਗ 'ਚ ਕੂਹਣੀ ਮਾਰ ਕੇ ਮਿਲਾਨ ਹਵੇਲ ਦੀ ਤੋੜੀ ਨੱਕ
NEXT STORY