ਤਾਸ਼ਕੰਦ- ਭਾਰਤ ਨੂੰ ਆਪਣੇ ਦੂਜੇ ਅੰਤਰਰਾਸ਼ਟਰੀ ਦੋਸਤਾਨਾ ਮਹਿਲਾ ਫੁੱਟਬਾਲ ਮੈਚ 'ਚ ਬੇਲਾਰੂਸ ਦੇ ਹੱਥੋਂ ਵੀਰਵਾਰ ਨੂੰ 1-2 ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨ ਪਿਆ। ਭਾਰਤ ਆਪਣੇ ਪਹਿਲੇ ਮੈਚ 'ਚ ਉਜ਼ਬੇਕਿਸਤਾਨ ਤੋਂ 0-1 ਨਾਲ ਹਾਰਿਆ ਸੀ।
ਇਹ ਖ਼ਬਰ ਪੜ੍ਹੋ- ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਰਹਿਣਗੇ ਇਕਾਂਤਵਾਸ
ਭਾਰਤ ਨੇ ਤਾਸ਼ਕੰਦ ਦੇ ਏ. ਜੀ. ਐੱਮ. ਕੇ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਬੇਲਾਰੂਸ ਨੂੰ 66ਵੇਂ ਮਿੰਟ ਤੱਕ ਗੋਲ ਰਹਿਤ ਬਰਾਬਰੀ 'ਤੇ ਰੋਕ ਰੱਖਿਆ ਪਰ ਫਿਰ 66ਵੇਂ ਮਿੰਟ 'ਚ ਬੇਲਾਰੂਸ ਨੂੰ ਪੈਨਲਟੀ ਮਿਲੀ ਤੇ ਸ਼ੁਪਨੋ ਨਸਤਾਸੀਆ ਨੇ ਪੈਨਲਟੀ 'ਤੇ ਗੋਲ ਕਰ ਬੇਲਾਰੂਸ ਨੂੰ ਬੜ੍ਹਤ ਦਿਵਾ ਦਿੱਤੀ। ਇਸ ਦੇ 10 ਮਿੰਟ ਬਾਅਦ ਯਾਨੀ 76ਵੇਂ ਮਿੰਟ 'ਚ ਪਿਲਿਪੈਂਕਾ ਹੰਨਾ ਨੇ ਬੇਲਾਰੂਸ ਦਾ ਦੂਜਾ ਗੋਲ ਕਰ ਬੇਲਾਰੂਸ ਦੀ ਜਿੱਤ ਪੱਕੀ ਕਰ ਦਿੱਤੀ। ਭਾਰਤ ਦੀ ਸੰਗੀਤਾ ਬੋਸਫੋਰੇ ਨੇ ਇੰਜ਼ਰੀ ਸਮੇਂ ਦੇ ਚੌਥੇ ਮਿੰਟ 'ਚ ਇਕ ਗੋਲ ਕਰ ਭਾਰਤ ਦੀ ਹਾਰ ਦਾ ਅੰਤਰ ਘੱਟ ਕੀਤਾ।
ਇਹ ਖ਼ਬਰ ਪੜ੍ਹੋ- IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਣੂ ਤੇ ਗਣਪਤੀ-ਵੁਰਣ ਦੀ ਜੋੜੀ ਨੇ ਵੀ ਕੀਤਾ ਕੁਆਲੀਫਾਈ, ਟੋਕੀਓ ’ਚ ਪਹਿਲੀ ਵਾਰ 4 ਭਾਰਤੀ ਸੇਲਰ ਉਤਰਨਗੇ
NEXT STORY