ਮੁੰਬਈ- ਸਾਬਕਾ ਭਾਰਤੀ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਵੀਰਵਾਰ ਹਸਪਤਾਲ ਤੋਂ ਛੁੱਟੀ ਮਿਲ ਗਈ। ਹੁਣ ਉਹ ਘਰ 'ਚ ਇਕਾਂਤਵਾਸ 'ਤੇ ਰਹਿਣਗੇ। ਤੇਂਦੁਲਕਰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ 'ਚ ਦਾਖਲ ਸਨ। ਇਸ 48 ਸਾਲਾ ਖਿਡਾਰੀ ਨੇ ਟਵਿੱਟਰ 'ਤੇ ਇਸਦੀ ਜਾਣਕਾਰੀ ਦਿੱਤੀ। ਤੇਂਦੁਲਕਰ ਨੇ ਕਿਹਾ ਕਿ ਮੈਂ ਹੁਣ ਹਸਪਤਾਲ ਤੋਂ ਘਰ ਪਹੁੰਚ ਰਿਹਾ ਹਾਂ। ਹੁਣ ਵੀ ਇਕਾਂਤਵਾਸ 'ਤੇ ਰਿਹਾਂਗਾ ਤੇ ਆਰਾਮ ਕਰਾਂਗਾ। ਮੈਂ ਸ਼ੁੱਭ ਕਾਮਨਾਵਾਂ ਤੇ ਪ੍ਰਾਰਥਨਾਵਾਂ ਦੇ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।
ਇਹ ਖ਼ਬਰ ਪੜ੍ਹੋ- IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ
ਉਨ੍ਹਾਂ ਨੇ ਹਸਪਤਾਲ 'ਚ ਉਸਦੀ ਵਧੀਆ ਤਰ੍ਹਾਂ ਨਾਲ ਦੇਖਭਾਲ ਕਰਨ ਲਈ ਮੈਡੀਕਲ ਸਟਾਫ ਦਾ ਵੀ ਧੰਨਵਾਦ ਕੀਤਾ। ਤੇਂਦੁਲਕਰ ਨੇ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਡਾਕਟਰਾਂ, ਮੈਡੀਕਲ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਵਧੀਆ ਤਰ੍ਹਾਂ ਨਾਲ ਦੇਖਭਾਲ ਕੀਤੀ ਤੇ ਇਨ੍ਹਾਂ ਮੁਸ਼ਕਿਲ ਹਲਾਤਾਂ 'ਚ ਵੀ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਤੇਂਦੁਲਕਰ ਦਾ 27 ਮਾਰਚ ਨੂੰ ਕੋਵਿਡ-19 ਪਾਜ਼ੇਟਿਵ ਆਇਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ
NEXT STORY