ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਐੱਫ.ਆਈ.ਐੱਚ. ਮਹਿਲਾ ਸੀਰੀਜ਼ ਫਾਈਨਲਸ 'ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਤੜਕੇ ਹਿਰੋਸ਼ਿਮਾ ਲਈ ਰਵਾਨਾ ਹੋ ਗਈ। ਓਲੰਪਿਕ ਲਈ ਕੁਆਲੀਫਾਈ ਕਰਨ ਦੇ ਦ੍ਰਿਸ਼ਟੀਕੋਣ ਨਾਲ ਇਹ ਟੂਰਨਾਮੈਂਟ ਟੀਮ ਲਈ ਮਹੱਤਵਪੂਰਨ ਹੈ। ਇਸ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕੋਸ਼ਿਸ਼ ਇਸ ਟੂਰਨਾਮੈਂਟ 'ਚ ਜਿੱਤ ਦਰਜ ਕਰਨ ਦੀ ਹੋਵੇਗੀ।

ਕਪਤਾਨ ਰਾਣੀ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ, ''ਅਸੀਂ ਸਪੇਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਹਾਲ ਦੇ ਦੌਰਿਆਂ 'ਚ ਜੋ ਆਤਮਵਿਸ਼ਵਾਸ ਹਾਸਲ ਕੀਤਾ ਉਸ ਨਾਲ ਅਸੀਂ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਹੇ ਹਾਂ। ਪਿਛਲੇ ਸਾਲ ਸਾਡੇ ਪ੍ਰਦਰਸ਼ਨ 'ਚ ਸੁਧਾਰ ਹੋਇਆ ਹੈ ਅਤੇ ਸਾਡੀਆਂ ਕਈ ਖਿਡਾਰਨਾਂ ਕੁਝ ਸਾਲਾਂ ਤੋਂ ਸਾਡੇ ਨਾਲ ਖੇਡ ਰਹੀਆਂ ਹਨ ਜਿਸ ਨਾਲ ਅਸੀਂ ਫਾਇਦੇ 'ਚ ਹਾਂ।'' ਭਾਰਤੀ ਟੀਮ ਨੇ ਜਦੋਂ ਰੀਓ ਓਲੰਪਿਕ 2016 ਲਈ ਕੁਆਲੀਫਾਈ ਕੀਤਾ ਤਾਂ ਇਹ ਉਸ ਦੇ ਲਈ ਤਿਤਿਹਾਸਕ ਪਲ ਸੀ। ਰਾਣੀ ਨੇ ਕਿਹਾ, ''ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਅਸੀਂ ਇਤਿਹਾਸ ਰਚਿਆ ਸੀ ਪਰ ਅਸੀਂ ਸਿਰਫ ਉਸ ਤੋਂ ਹੀ ਸੰਤੁਸ਼ਟ ਨਹੀਂ ਹਾਂ। ਸਾਡੀ ਟੀਮ ਫਿਰ ਤੋਂ ਕੁਆਲੀਫਾਈ ਕਰਨ 'ਚ ਸਮਰਥ ਹੈ ਅਤੇ ਸਾਡਾ ਟੀਚਾ ਇਸ ਟੂਰਨਾਮੈਂਟ 'ਚ ਚੋਟੀ 'ਤੇ ਰਹਿਣਾ ਹੋਵੇਗਾ।''
ਧੋਨੀ ਦੇ 'ਬਲਿਦਾਨ' ਬੈਜ ਨਾਲ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ : ਲੈਫਟੀਨੈਂਟ ਜਨਰਲ ਮੈਥਸਨ
NEXT STORY