ਨਵੀਂ ਦਿੱਲੀ- ਤਜਰਬੇਕਾਰ ਗੋਲਕੀਪਰ ਸਵਿਤਾ ਨੂੰ ਇਸ ਮਹੀਨੇ ਭੁਵਨੇਸ਼ਵਰ 'ਚ ਸਪੇਨ ਖ਼ਿਲਾਫ਼ ਹੋਣ ਵਾਲੇ ਐੱਫ. ਆਈ. ਐੱਚ. ਮਹਿਲਾ ਹਾਕੀ ਪ੍ਰੋ ਲੀਗ ਮੁਕਾਬਲੇ ਲਈ ਸੋਮਵਾਰ ਨੂੰ 22 ਮੈਂਬਰੀ ਭਾਰਤੀ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰਾਣੀ ਅਜੇ ਵੀ ਬੈਂਗਲੁਰੂ 'ਚ ਸੱਟ ਤੋਂ ਉੱਭਰ ਰਹੀ ਹੈ ਤੇ ਅਜਿਹੇ 'ਚ ਸਵਿਤਾ ਟੀਮ ਦੀ ਅਗਵਾਈ ਕਰਦੀ ਰਹੇਗੀ।
ਇਹ ਵੀ ਪੜ੍ਹੋ : ਸਾਹਾ ਦੇ ਹੈਰਾਨ ਕਰਨ ਵਾਲੇ ਦੋਸ਼ ਨਾਲ ਖੜ੍ਹਾ ਹੋਇਆ ਬਖੇੜਾ, ਹੁਣ ਦ੍ਰਾਵਿੜ ਨੇ ਆਪਣੀ ਸਫ਼ਾਈ 'ਚ ਕਹੀ ਇਹ ਗੱਲ
ਸਪੇਨ ਦੇ ਖ਼ਿਲਾਫ਼ 26 ਤੋਂ 27 ਫਰਵਰੀ ਨੂੰ ਹੋਣ ਵਾਲੇ ਮੈਚਾਂ ਦੇ ਲਈ ਸਵਿਤਾ ਦੇ ਨਾਲ ਦੀਪ ਗ੍ਰੇਸ ਏਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸਵਿਤਾ ਦੀ ਅਗਵਾਈ 'ਚ ਭਾਰਤੀ ਮਹਿਲਾ ਟੀਮ ਪਿਛਲੇ ਮਹੀਨੇ ਓਮਾਨ ਦੇ ਮਸਕਟ 'ਚ ਏਸ਼ੀਆ ਕੱਪ 'ਚ ਤੀਜੇ ਸਥਾਨ 'ਤੇ ਰਹੀ ਸੀ। ਟੀਮ 'ਚ ਝਾਰਖੰਡ ਦੀ ਯੁਵਾ ਫਾਰਵਰਡ ਸੰਗੀਤਾ ਕੁਮਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਗਲੇ ਹਫਤੇ ਕੌਮਾਂਤਰੀ ਹਾਕੀ 'ਚ ਡੈਬਿਊ ਕਰ ਸਕਦੀ ਹੈ।
ਭਾਰਤ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ, 'ਅਸੀਂ ਸਪੇਨ ਦੇ ਖ਼ਿਲਾਫ਼ ਆਪਣੇ ਘਰੇਲੂ ਪ੍ਰੋ ਲੀਗ ਮੈਚਾਂ ਨੂੰ ਲੈ ਕੇ ਉਤਸ਼ਾਹਤ ਹਾਂ। ਓਮਾਨ ਤੋਂ ਪਰਤਨ ਦੇ ਬਾਅਦ ਅਸੀਂ ਚੰਗਾ ਅਭਿਆਸ ਕੀਤਾ ਹੈ ਤੇ ਮੈਨੂੰ ਯਕੀਨ ਹੈ ਕਿ ਜਿਨ੍ਹਾਂ 22 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਉਹ ਸਪੇਨ ਦੇ ਖ਼ਿਲਾਫ਼ ਆਪਣਾ ਕੌਸ਼ਲ ਦਿਖਾਉਣ ਲਈ ਤਿਆਰ ਹੋਣਗੀਆਂ।' ਉਨ੍ਹਾਂ ਕਿਹਾ, 'ਸਪੇਨ ਦੀ ਟੀਮ ਬਹੁਤ ਮਜ਼ਬੂਤ ਹੈ ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ। ਉਹ ਟੋਕੀਓ ਓਲੰਪਿਕ 'ਚ ਬਹੁਤ ਹੀ ਕਰੀਬੀ ਮੁਕਾਬਲੇ 'ਚ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਪਰ ਉਸ ਨੇ ਪਿਛਲੇ ਵਿਸ਼ਵ ਕੱਪ 'ਚ ਕਾਂਸੀ ਤਮਗ਼ਾ ਜਿੱਤਿਆ ਸੀ।'
ਇਹ ਵੀ ਪੜ੍ਹੋ : ਟੀ-20 ਰੈਂਕਿੰਗ 'ਚ ਭਾਰਤ ਨੇ ਮਾਰੀ ਬਾਜ਼ੀ, ਇੰਗਲੈਂਡ ਨੂੰ ਪਛਾੜ ਬਣੀ ਨੰਬਰ-1 ਟੀਮ
ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਸਵਿਤਾ (ਕਪਤਾਨ), ਬਿਚੂ ਦੇਵੀ ਖਰੀਬਾਮ, ਰਜਨੀ ਏਤੀਮਾਰਪੂ।
ਡਿਫੈਂਡਰਸ : ਦੀਪ ਗ੍ਰੇਸ ਏਕਾ (ਉਪ-ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ।
ਮਿਡਫੀਲਡਸ : ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਪੁਖਰਾਮਬਮ, ਜੋਤੀ, ਮੋਨਿਕਾ, ਨੇਹਾ, ਨਵਜੋਤ ਕੌਰ, ਨਮਿਤਾ ਟੋਪੋ।
ਫਾਰਵਰਡਸ : ਵੰਦਨਾ ਕਟਾਰੀਆ, ਸ਼ਰਮਿਲਾ ਦੇਵੀ, ਨਵਨੀਤ ਕੌਰ, ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਰਾਜਵਿੰਦਰ ਕੌਰ।
ਸਟੈਂਡਬਾਇ : ਰਸ਼ਮਿਤਾ ਮਿੰਜ, ਅਕਸ਼ਤਾ ਅਬਸੋ ਢੇਕਾਲੇ, ਸੋਨਿਕਾ, ਮਾਰੀਆਨਾ ਕੁਜੂਰ, ਐਸ਼ਵਰਿਆ ਰਾਜੇਸ਼ ਚੌਹਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਾਹਾ ਦੇ ਹੈਰਾਨ ਕਰਨ ਵਾਲੇ ਦੋਸ਼ ਨਾਲ ਖੜ੍ਹਾ ਹੋਇਆ ਬਖੇੜਾ, ਹੁਣ ਦ੍ਰਾਵਿੜ ਨੇ ਆਪਣੀ ਸਫ਼ਾਈ 'ਚ ਕਹੀ ਇਹ ਗੱਲ
NEXT STORY