ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ 2014 ਤੋਂ 2016 ਦੇ ਵਿਚ 6 ਵਨ ਡੇ ਅਤੇ 16 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਬੱਲੇਬਾਜ਼ ਵੀ. ਆਰ. ਵਨਿਤਾ ਨੇ ਸੋਮਵਾਰ ਨੂੰ 31 ਸਾਲ ਦੀ ਉਮਰ ਵਿਚ ਖੇਡ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵਿੱਟਰ ਦੇ ਰਾਹੀ ਇਹ ਐਲਾਨ ਕਰਦੇ ਹੋਏ ਭਾਰਤੀ ਟੀਮ ਦੇ ਸਾਰੇ ਖਿਡਾਰੀ ਝੂਲਨ ਗੋਸਵਾਮੀ ਅਤੇ ਮਿਤਾਲੀ ਰਾਜ ਦਾ ਧੰਨਵਾਦ ਕੀਤਾ। ਵਨਿਤਾ ਨੇ ਜਨਵਰੀ 2014 ਵਿਚ ਸ਼੍ਰੀਲੰਕਾ ਦੇ ਵਿਰੁੱਧ ਵਨ ਡੇ ਮੈਚ 'ਚ ਰਾਸ਼ਟਰੀ ਟੀਮ ਦੇ ਲਈ ਡੈਬਿਊ ਕੀਤਾ ਸੀ।
ਇਹ ਖ਼ਬਰ ਪੜ੍ਹੋ- IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ
ਉਨ੍ਹਾਂ ਨੇ ਇਸਤੋਂ ਇਲਾਵਾ ਖੇਡ ਵਿਚ ਉਸਦੀ ਯਾਤਰਾ ਦਾ ਹਿੱਸਾ ਰਹੇ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਟੀਮ ਦੇ ਹੋਰ ਸਾਥੀਆਂ ਦਾ ਧੰਨਵਾਦ ਕੀਤਾ। ਵਨਿਤਾ ਨੇ ਘਰੇਲੂ ਕ੍ਰਿਕਟ ਵਿਚ ਨੁਮਾਇੰਦਗੀ ਕਰਨ ਵਾਲੇ 2 ਸੂਬਿਆਂ ਸੰਘਾਂ ਕਰਨਾਟਕ ਅਤੇ ਬੰਗਾਲ ਦਾ ਵੀ ਧੰਨਵਾਦ ਕੀਤਾ। ਵਨਿਤਾ ਨੇ ਲਿਖਿਆ ਕਿ 19 ਸਾਲ ਪਹਿਲਾਂ, ਜਦੋ ਮੈਂ ਖੇਡਣਾ ਸ਼ੁਰੂ ਕੀਤਾ ਸੀ, ਮੈਂ ਸਿਰਫ ਇਕ ਛੋਟੀ ਲੜਕੀ ਸੀ, ਜਿਸ ਖੇਡ ਨਾਲ ਪਿਆਰ ਸੀ। ਅੱਜ ਵੀ ਕ੍ਰਿਕਟ ਦੇ ਲਈ ਮੇਰਾ ਪਿਆਰ ਉਹੀ ਹੈ। ਮੇਰਾ ਦਿਲ ਕਹਿੰਦਾ ਹੈ ਕਿ ਖੇਡਣਾ ਜਾਰੀ ਰੱਖੋ, ਜਦਕਿ ਮੇਰਾ ਸਰੀਰ ਰੁਕਣ ਨੂੰ ਕਹਿ ਰਿਹਾ ਹੈ। ਮੈਂ ਇਸ ਸਮੇਂ ਆਪਣੇ ਸਰੀਰ ਦੀ ਸੁਣਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ : ਡਿੰਗ ਲੀਰੇਨ ਦੇ ਨਾਂ ਰਿਹਾ ਪਹਿਲਾ ਦਿਨ
ਉਨ੍ਹਾਂ ਨੇ ਲਿਖਿਆ ਕਿ ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਦੀ ਹਾਂ। ਇਹ ਸੰਘਰਸ਼, ਖੁਸ਼ੀ, ਦਿਲ ਟੁੱਟਣ, ਸਿੱਖਣ ਅਤੇ ਵਿਅਕਤੀਗਤ ਉਪਲੱਬਧੀਆਂ ਦੀ ਯਾਤਰਾ ਰਹੀ ਹੈ। ਮੈਨੂੰ ਹਾਲਾਂਕਿ ਕੁਝ ਚੀਜ਼ਾਂ ਦਾ ਦੁਖ ਵੀ ਹੈ। ਮੈਂ ਖੁਦ ਨੂੰ ਮਿਲੇ ਮੌਕਿਆਂ, ਵਿਸ਼ੇਸ਼ ਰੂਪ ਨਾਲ ਭਾਰਤ ਦੇ ਪ੍ਰਤੀਨਿਧਤਾ ਨੂੰ ਲੈ ਕੇ ਧੰਨਵਾਦੀ ਹਾਂ। ਉਨ੍ਹਾਂ ਨੇ ਖੇਡ ਤੋਂ ਸੰਨਿਆਸ ਨੂੰ 'ਅੰਤ ਨਹੀਂ ਬਲਕਿ ਇਕ ਨਵੀਂ ਚੁਣੌਤੀ ਦੀ ਸ਼ੁਰੂਆਤ' ਕਰਾਰ ਦਿੱਤਾ।
ਵਨਿਤਾ ਨੇ ਸੀਮਿਤ ਗਿਣਤੀ ਵਿਚ ਵਨ ਡੇ ਅਤੇ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿਚ ਉਸ ਦੇ ਨਾਂ ਕ੍ਰਮਵਾਰ- 85 ਅਤੇ 216 ਦੌੜਾਂ ਹਨ। ਉਹ ਭਾਰਤ ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ 2021-22 ਦੇ ਘਰੇਲੂ ਸੈਸ਼ਨ ਵਿਚ ਬੰਗਾਲ ਨੂੰ ਮਹਿਲਾ ਸੀਨੀਅਰ ਵਨ ਡੇ ਟਰਾਫੀ ਦੇ ਸੈਮੀਫਾਈਨਲ ਵਿਚ ਪਹੁੰਚਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ
NEXT STORY