ਨਵੀਂ ਦਿੱਲੀ (ਨਿਕਲੇਸ਼ ਜੈਨ)- ਚੈਂਪੀਅਨ ਚੈੱਸ ਟੂਰ 2022 ਦੇ ਪਹਿਲੇ ਟੂਰਨਾਮੈਂਟ ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਪਹਿਲਾ ਦਿਨ ਚੀਨ ਦੇ ਡਿੰਗ ਲੀਰੇਨ ਦੇ ਨਾਂ ਰਿਹਾ। ਉਸ ਨੇ ਸ਼ੁਰੂਆਤੀ ਦਿਨ ਖੇਡੇ ਗਏ ਚਾਰ ਰਾਊਂਡਾਂ ਵਿਚੋਂ ਤਿੰਨ ਜਿੱਤਾਂ ਅਤੇ ਇਕ ਡਰਾਅ ਦੇ ਨਾਲ ਕੁੱਲ 3.5 ਅੰਕ ਬਣਾ ਕੇ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਡਿੰਗ ਨੇ ਪਹਿਲੇ ਦਿਨ ਜਰਮਨੀ ਦੇ ਵਿਨਸੇਂਟ ਕੇਮਰ, ਭਾਰਤ ਦੇ ਪ੍ਰਗਿਆਨੰਦਾ ਅਤੇ ਵੀਅਤਨਾਮ ਦੇ ਲੇ ਕੁਯਾਂਗ ਲਿਮ ਨੂੰ ਹਰਾਇਆ ਜਦਕਿ ਯੂ. ਐੱਸ. ਏ. ਦੇ ਨੀਮਨ ਹੰਸ ਨਾਲ ਬਾਜ਼ੀ ਡਰਾਅ ਖੇਡੀ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਲਈ ਪਹਿਲਾ ਦਿਨ ਬੁਰਾ ਸੁਪਨਾ ਸਾਬਤ ਹੋਇਆ ਅਥੇ ਉਸ ਨੂੰ ਰੂਸ ਦੇ ਇਯਾਨ ਨੈਪੋਮਨਿਆਚੀ ਅਤੇ ਆਂਦ੍ਰੇ ਐਸੀਪੇਂਕੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਨਾਲ ਬਾਜ਼ੀ ਡਰਾਅ ਖੇਡਣ 'ਤੇ ਮਜ਼ਬੂਰ ਹੋਣਾ ਪਿਆ। ਇਕਲੌਤੀ ਜਿੱਤ ਉਸ ਨੂੰ ਰੂਸ ਦੇ ਆਰਟੋਮਿਵ ਬਲਾਦਿਸਲਾਵ ਵਿਰੁੱਧ ਹਾਸਲ ਹੋਈ।
ਉੱਥੇ ਹੀ ਭਾਰਤ ਦੇ ਪ੍ਰਗਿਆਨੰਦਾ ਲਈ ਉਮੀਦ ਦੇ ਅਨੁਸਾਰ ਹੀ ਪਹਿਲਾ ਦਿਨ ਮੁਸ਼ਕਿਲ ਰਿਹਾ। ਉਸ ਨੇ ਪਹਿਲਾ ਮੈਚ ਤਾਂ ਲੈ ਕੁਯਾਂਗ ਲਿਮ ਨਾਲ ਡਰਾਅ ਖੇਡਿਆ ਪਰ ਉਸ ਤੋਂ ਬਾਅਦ ਨੀਮਨ ਹੰਸ, ਡਿੰਗ ਲੀਰੇਨ ਅਤੇ ਪੋਲੈਂਡ ਦੇ ਯਾਨ ਡੂਡਾ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦਿਨ ਤੋਂ ਬਾਅਦ ਨੈਪੋਮਨਿਆਚੀ ਅਤੇ ਰੂਸ ਦੇ ਹੀ ਆਂਦ੍ਰੇ ਐਸੀਪੇਂਕੋ 3 ਅੰਕ ਬਣਾ ਕੇ ਦੂਜੇ ਸਥਾਨ 'ਤੇ ਚੱਲ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੰਨਾ ਗ੍ਰੀਨ ਪ੍ਰੋ ਮਿਕਸਡ ਜੈਂਡਰ ਈਵੈਂਟ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ
NEXT STORY