ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਨੇ ਆਖਰ ਵਿਚ ਇਕ ਗੋਲ ਗੁਆ ਦਿੱਤਾ, ਜਿਸ ਨਾਲ ਉਸ ਨੂੰ ਐਤਵਾਰ ਇੱਥੇ ਸਪੇਨ ਦੇ ਵਿਰੁੱਧ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਉਸਦੀ ਪਹਿਲੀ ਹਾਰ ਹੈ। ਦੁਨੀਆ ਦੀ 9ਵੇਂ ਨੰਬਰ ਦੀ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 2 ਮੁਕਾਬਲਿਆਂ ਦੇ ਪਹਿਲੇ ਮੈਚ ਵਿਚ ਸਪੇਨ ਨੂੰ ਹਰਾਇਆ ਸੀ ਜੋ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ 'ਤੇ ਕਾਬਿਜ਼ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਮੈਚ ਖਤਮ ਹੋਣ ਤੋਂ ਸਿਰਫ ਜਦੋਂ 35 ਸੈਕੰਡ ਦਾ ਸਮਾਂ ਬਚਿਆ ਸੀ ਉਦੋ ਜਾਂਟਾਲ ਜਿਨੇ ਨੇ ਸਪੇਨ ਦੇ ਲਈ ਜੇਤੂ ਗੋਲ ਕੀਤਾ। ਇਸ ਤੋਂ ਪਹਿਲਾਂ ਉਸਦੇ ਲਈ ਬੇਗੋਨਾ ਗਾਰਸੀਆ ਨੇ ਚੌਥੇ ਅਤੇ 24ਵੇਂ ਮਿੰਟ ਵਿਚ 2 ਗੋਲ ਕੀਤੇ ਜਦਕਿ ਮਾਈਯਾਲੇਨ ਗਾਰਸੀਆ ਨੇ 15ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨਾਲ ਗੋਲ ਕੀਤਾ। ਭਾਰਤ ਦੇ ਲਈ ਡੈਬਿਊ ਕਰ ਰਹੀ ਸੰਗੀਤਾ ਕੁਮਾਰੀ ਨੇ 10ਵੇਂ, ਸਲੀਮਾ ਟੇਟੇ ਨੇ 22ਵੇਂ ਅਤੇ ਨਮਿਤਾ ਟੇਪੋ ਨੇ 49ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਦੀ ਇਹ ਚਾਰ ਮੈਚਾਂ ਵਿਚ ਪਹਿਲੀ ਹਾਰ ਹੈ ਜਦਕਿ ਸਪੇਨ ਨੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਓਮਾਨ ਦੇ ਮਾਸਕਟ ਵਿਚ ਸ਼ੁਰੂਆਤੀ 2 ਮੈਚਾਂ ਵਿਚ ਚੀਨ ਨੂੰ 7-1 ਅਤੇ 2-1 ਨਾਲ ਹਰਾਇਆ ਸੀ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
NZ vs RSA : ਤੀਜੇ ਦਿਨ ਦੀ ਖੇਡ ਖਤਮ, ਸਕੋਰ 140/5
NEXT STORY