ਮੈਸਿਡੋਨੀਆ : ਸਕੋਪਜੇ ਵਿਚ 26 ਤੋਂ 30 ਸਤੰਬਰ ਤੱਕ ਆਯੋਜਿਤ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਵੇਂ ਹੀ ਭਾਰਤ ਦੇ ਪਹਿਲਵਾਨਾਂ ਦਾ ਪ੍ਰਦਰਸ਼ਨ ਪਹਿਲੇ ਦਿਨ ਤੋਂ ਬਿਹਤਰੀਨ ਨਾ ਰਿਹਾ ਹੋਵੇ ਪਰ ਸ਼ਨੀਵਾਰ ਪ੍ਰਤੀਯੋਗਿਤਾ ਦੇ ਤੀਜੇ ਦਿਨ ਭਾਰਤੀ ਪਹਿਲਵਾਨ ਰਣਧੀਰ ਸਿੰਘ ਤਮਗਾ ਜਿੱਤਣ 'ਚ ਸਫਲ ਰਹੇ। 88 ਕਿ.ਗ੍ਰਾ ਭਾਰ ਵਰਗ ਵਿਚ ਅਰਜੁਨ ਐਵਾਰਡੀ ਪੰਜਾਬ ਦੇ ਰਣਧੀਰ ਸਿੰਘ ਨੇ ਫ੍ਰੀ-ਸਟਾਈਲ ਸੀ. ਡਿਵੀਜ਼ਨ ਵਿਚ ਕਾਂਸੀ ਤਮਗਾ ਹਾਸਲ ਕੀਤਾ।

ਇਸ ਤੋਂ ਪਹਿਲਾਂ ਰਣਧੀਰ ਸੈਮੀਫਾਈਨਲ ਵਿਚ ਈਰਾਨ ਦੇ ਮੁਹੰਮਦ ਅਲੀਰਾਜਾ ਤੋਂ ਹਾਰ ਗਏ ਸੀ ਫਿਰ ਉਸ ਨੂੰ ਰੈਪੀਚਾਰਜ ਦੌਰ ਵਿਚ ਸ਼ਾਮਲ ਕੀਤਾ ਗਿਆ ਜਿੱਥੇ ਕਾਂਸੀ ਤਮਗੇ ਦੇ ਮਹੱਤਵਪੂਰਨ ਮੁਕਾਬਲੇ ਵਿਚ ਉਸ ਨੇ ਪੋਲੈਂਡ ਦੇ ਮੁਰਾਵਾਸਕੀ ਡਬਲਿਯੂ ਨੂੰ 6-0 ਨਾਲ ਹਰਾ ਕੇ ਤਮਗਾ ਹਾਸਲ ਕੀਤਾ। ਇਹ ਉਸ ਦਾ ਨਿਜੀ ਤੌਰ 'ਤੇ ਵਿਸ਼ਵ ਪੱਧਰ ਦਾ 6ਵਾਂ ਤਮਗਾ ਹੈ।

ਰਣਧੀਰ ਨੇ ਇਸ ਤੋਂ ਪਹਿਲਾਂ ਸਾਲ 2017 ਬੁਲਗਾਰੀਆ, 2016 ਵਿਚ ਇਸਤਾਂਬੁਲ, ਤੁਰਕੀ ਵਿਚ ਆਯੋਜਿਤ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ। ਵਿਸ਼ਵ ਵੈਟਰਨ ਵਿਚ ਹੁਣ ਤੱਕ ਉਸ ਦੇ ਕੁਲ 6 ਤਮਗੇ ਹੋ ਗਏ ਹਨ, ਜਿਸ ਵਿਚ 1 ਸੋਨ ਤਮਗਾ, 1ਚਾਂਦੀ ਤਮਗਾ ਅਤੇ 4 ਕਾਂਸੀ ਤਮਗੇ ਸ਼ਾਮਲ ਹਨ।
ਏਸ਼ੀਆਡ ਤਮਗਾ ਜੇਤੂ ਮਣਿਕਾ ਨੂੰ ਦਿੱਲੀ ਸਰਕਾਰ ਵਲੋਂ ਮਿਲਿਆ 2.20 ਕਰੋੜ ਰੁਪਏ ਨਕਦ ਪੁਰਸਕਾਰ
NEXT STORY