ਦਾਂਬੁਲਾ- ਸ਼੍ਰੀਲੰਕਾ ਦੇ ਲੈੱਗ ਸਪਿਨਰ ਵਾਨਿੰਦੂ ਹਸਾਰੰਗਾ ਹੈਮਸਟ੍ਰਿੰਗ ਦੀ ਸੱਟ ਕਾਰਨ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸ਼੍ਰੀਲੰਕਾ ਕ੍ਰਿਕਟ (SLC) ਨੇ ਕਿਹਾ ਕਿ ਜ਼ਖਮੀ ਹਸਾਰੰਗਾ ਨੂੰ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀ ਸੀਰੀਜ਼ ਲਈ ਟੀਮ 'ਚ ਉਨ੍ਹਾਂ ਦੀ ਜਗ੍ਹਾ ਦੁਸ਼ਨ ਹੇਮੰਥਾ ਨੂੰ ਸ਼ਾਮਲ ਕੀਤਾ ਗਿਆ ਹੈ।
ਹਸਾਰੰਗਾ ਨੂੰ ਐਤਵਾਰ ਨੂੰ ਦਾਂਬੁਲਾ 'ਚ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਸੱਟ ਲੱਗ ਗਈ ਸੀ। 27 ਸਾਲਾ ਹਸਾਰੰਗਾ ਨੇ ਦੋ ਟੀ-20 ਮੈਚਾਂ ਵਿੱਚ ਛੇ ਵਿਕਟਾਂ ਲਈਆਂ ਸਨ। ਐਤਵਾਰ ਨੂੰ ਹੋਏ ਮੈਚ 'ਚ ਉਸ ਨੇ ਚਾਰ ਵਿਕਟਾਂ ਲਈਆਂ ਅਤੇ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ। ਮੈਚ ਤੋਂ ਬਾਅਦ ਹਸਾਰੰਗਾ ਨੇ ਆਪਣੀ ਸੱਟ ਬਾਰੇ ਦੱਸਿਆ ਸੀ। ਅਗਸਤ 'ਚ ਭਾਰਤ ਖਿਲਾਫ ਘਰੇਲੂ ਸੀਰੀਜ਼ ਦੌਰਾਨ ਉਸ ਨੂੰ ਹੈਮਸਟ੍ਰਿੰਗ 'ਚ ਖਿਚਾਅ ਦਾ ਸਾਹਮਣਾ ਕਰਨਾ ਪਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਪੰਕਜ ਅਡਵਾਨੀ ਨੂੰ ਵਿਸ਼ਵ ਖਿਤਾਬ ਜਿੱਤਣ 'ਤੇ ਦਿੱਤੀ ਵਧਾਈ
NEXT STORY