ਨਵੀਂ ਦਿੱਲੀ (ਬਿਊਰੋ)— ਈਰਾਨੀ ਕੱਪ ਟੂਰਨਾਮੈਂਟ ਲਈ ਬਾਕੀ ਭਾਰਤ ਟੀਮ ਵਿਚ ਜ਼ਖਮੀ ਰਵਿੰਦਰ ਜਡੇਜਾ ਦੇ ਸਥਾਨ ਉੱਤੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਸ਼ਾਮਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਸ਼ਨੀਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਬੀ.ਸੀ.ਸੀ.ਆਈ. ਨੇ ਆਪਣੇ ਇਕ ਬਿਆਨ ਵਿਚ ਕਿਹਾ, ''ਜਡੇਜਾ ਦੀਆਂ ਮਾਂਸਪੇਸ਼ੀਆਂ ਵਿਚ ਖਿਚਾਅ ਹੈ ਅਤੇ ਇਸ ਲਈ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਵਿਚ ਉਨ੍ਹਾਂ ਦੇ ਸਥਾਨ ਉੱਤੇ ਬਾਕੀ ਭਾਰਤੀ ਟੀਮ ਵਿਚ ਅਸ਼ਵਿਨ ਨੂੰ ਸ਼ਾਮਲ ਕੀਤਾ ਗਿਆ ਹੈ।
ਅਸ਼ਵਿਨ ਹਾਲ ਵਿਚ ਸੰਪੰਨ ਦੇਵਧਰ ਟਰਾਫੀ ਵਿਚ ਨਹੀਂ ਖੇਡੇ ਸਨ ਕਿਉਂਕਿ ਉਨ੍ਹਾਂ ਨੂੰ ਇਕ ਹਫਤੇ ਦੇ ਆਰਾਮ ਦੀ ਸਲਾਹ ਦਿੱਤੀ ਗਈ ਸੀ। ਬਿਆਨ ਮੁਤਾਬਕ, ਉਹ (ਅਸ਼ਵਿਨ) ਹੁਣ ਉਭਰ ਚੁੱਕੇ ਹਨ ਅਤੇ ਖੇਡਣ ਲਈ ਉਨ੍ਹਾਂ ਨੂੰ ਫਿੱਟ ਘੋਸ਼ਿਤ ਕੀਤਾ ਗਿਆ ਹੈ। ਏਜੰਸੀ ਮੁਤਾਬਕ ਬਾਕੀ ਭਾਰਤੀ ਟੀਮ 14 ਤੋਂ 18 ਮਾਰਚ ਤੱਕ ਚਲਣ ਵਾਲੇ ਈਰਾਨੀ ਕੱਪ ਟੂਰਨਾਮੈਂਟ ਵਿਚ ਰਣਜੀ ਟਰਾਫੀ ਚੈਂਪੀਅਨ ਵਿਦਰਭ ਨਾਲ ਭਿੜੇਗੀ। ਅਸ਼ਵਿਨ ਅਤੇ ਜਡੇਜਾ ਭਾਰਤੀ ਟੈਸਟ ਟੀਮ ਦੇ ਨਾਮੀ ਮੈਂਬਰ ਹਨ, ਪਰ ਵਨਡੇ ਟੀਮ ਵਿਚ ਦੋਨੋਂ ਹੀ ਆਪਣੀ ਜਗ੍ਹਾ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਜੋੜੀ ਨੂੰ ਗੁਆ ਚੁੱਕੇ ਹਨ।
ਬਾਕੀ ਭਾਰਤੀ ਟੀਮ
ਕਰੁਣ ਨਾਇਰ (ਕਪਤਾਨ), ਪ੍ਰਿਥਵੀ ਸ਼ਾਅ, ਅਭਿਮਨਿਊ ਈਸ਼ਵਰਮ, ਆਰ. ਸਾਮੰਥ, ਮੇਅੰਕ ਅਗਰਵਾਲ, ਹਨੁਮਾ ਵਿਹਾਰੀ, ਕੇ.ਐੱਸ. ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਜੇਅੰਤ ਯਾਦਵ, ਸ਼ਾਹਬਾਜ ਨਦੀਮ, ਅਨਮੋਲਪ੍ਰੀਤ ਸਿੰਘ, ਸਿੱਧਾਰਥ ਕੌਲ, ਅੰਕਿਤ ਰਾਜਪੂਤ, ਨਵਦੀਪ ਸਿੰਘ ਅਤੇ ਅਤੀਤ ਸੇਠ।
ਭਾਰਤ ਆਇਰਲੈਂਡ ਨੂੰ ਹਰਾਕੇ ਪੰਜਵੇਂ ਸਥਾਨ 'ਤੇ ਰਿਹਾ
NEXT STORY