ਸਿੰਗਾਪੁਰ— ਲੀਗ-1 ਚੈਂਪੀਅਨ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਨੇ ਇੰਟਰਨੈਸ਼ਨਲ ਚੈਂਪੀਅਨਸ ਕੱਪ 'ਚ ਐਟਲੈਟਿਕੋ ਮੈਡ੍ਰਿਡ ਦੇ ਖਿਲਾਫ ਖੇਡੇ ਗਏ ਮੈਚ 'ਚ 3-2 ਨਾਲ ਜਿੱਤ ਹਾਸਲ ਕੀਤੀ। ਵਰਜਿਲਿਊ ਪੋਸਟੋਲਾਚੀ ਵੱਲੋਂ ਵਾਧੂ ਸਮੇਂ 'ਚ ਕੀਤੇ ਗਏ ਗੋਲ ਦੇ ਦਮ 'ਤੇ ਪੀ.ਐੱਸ.ਜੀ. ਨੇ ਜਿੱਤ ਹਾਸਲ ਕੀਤੀ। ਮਿਡਫੀਲਡਰ ਕ੍ਰਿਸਟੋਫਰ ਕੁਨਕੂ ਨੇ 32ਵੇਂ ਮਿੰਟ 'ਚ ਗੋਲ ਕਰ ਕੇ ਪੀ.ਐੱਸ.ਜੀ. ਦਾ ਖਾਤਾ ਖੋਲ੍ਹਿਆ। ਪਹਿਲੇ ਹਾਫ 'ਚ ਪੈਰਿਸ ਕਲੱਬ ਨੇ 1-0 ਦੀ ਬੜ੍ਹਤ ਬਣਾਏ ਰੱਖੀ।
ਇਸ ਤੋਂ ਬਾਅਦ, ਮਿਡਫੀਲਡਰ ਮੋਉਸਾ ਦਿਆਬੇ ਨੇ ਗੋਲ ਕੀਤਾ ਅਤੇ ਪੀ.ਐੱਸ.ਜੀ. ਨੂੰ 2-0 ਤੋਂ ਅੱੱਗੇ ਕਰ ਦਿੱਤਾ। ਵਿਕਟਰ ਮੋਲੇਜੋ ਨੇ 75ਵੇਂ ਮਿੰਟ 'ਚ ਗੋਲ ਕਰਦੇ ਹੋਏ ਐਟਲੈਟਿਕੋ ਦਾ ਖਾਤਾ ਖੋਲ੍ਹਿਆ। ਐਟਲੈਟਿਕੋ ਦੇ ਖਾਤੇ 'ਚ ਦੂਜਾ ਗੋਲ ਪੀ.ਐੱਸ.ਜੀ. ਦੇ ਖਿਡਾਰੀ ਐਂਟੋਨੀ ਬਰਨੇਡੇ ਦੀ ਗਲਤੀ ਦੇ ਕਾਰਨ ਪਿਆ। ਉਨ੍ਹਾਂ ਨੇ ਓਨ ਗੋਲ ਕਰਦੇ ਹੋਏ ਐਟਲੈਟਿਕੋ ਦਾ ਸਕੋਰ ਪੀ.ਐੱਸ.ਜੀ. ਦੇ ਖਿਲਾਫ 2-2 ਨਾਲ ਬਰਾਬਰ ਕਰ ਦਿੱਤਾ। ਵਾਧੂ ਸਮੇਂ 'ਚ ਪੋਸਟੋਲਾਚੀ (92ਵੇਂ ਮਿੰਟ) ਵੱਲੋਂ ਕੀਤੇ ਗਏ ਗੋਲ ਨੇ ਪੀ.ਐੱਸ.ਜੀ. ਨੁੰ ਐਟਲੈਟਿਕੋ ਦੇ ਖਿਲਾਫ 3-2 ਨਾਲ ਜਿੱਤ ਦਿਵਾਈ
ਸਚਿਨ ਤੇਂਦੁਲਕਰ ਨੇ ਦੱਸੀਆਂ ਕੋਹਲੀ ਬਾਰੇ ਕੁਝ ਖਾਸ ਗੱਲਾਂ
NEXT STORY