ਨਵੀਂ ਦਿੱਲੀ—ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਪਣੀ ਕਮਜ਼ੋਰੀ ਨੂੰ ਪਛਾਣਨ ਦੀ ਸ਼ਮਤਾ ਅਤੇ ਉਨ੍ਹਾਂ 'ਚ ਸੁਧਾਰ ਲਈ ਲਗਾਤਾਰ ਮਿਹਨਤ ਇਸ ਸਟਾਰ ਬੱਲੇਬਾਜ਼ ਨੂੰ ਕੁਝ ਸਮੇ ਤੱਕ ਵਿਸ਼ਵ ਕ੍ਰਿਕਟ 'ਚ ਪਹਿਲੇ ਸਥਾਨ 'ਤੇ ਰੱਖੇਗੀ। ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ 15921 ਦੌੜਾਂ ਬਣਾਉਣ ਵਾਲੇ ਤੇਂਦੁਲਕਰ ਨੇ ਕਿਹਾ ਕਿ ਕੋਹਲੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਸੁਧਾਰ ਲਈ ਵਚਨਬੱਧ ਹਨ।
ਤੇਂਦੁਲਕਰ ਨੇ ਕਿਹਾ ਕਿ 'ਮੈਂ ਹਮੇਸ਼ਾ ਉਸਦੀਆਂ ਅੱਖਾਂ 'ਚ ਭੁੱਖ ਅਤੇ ਅੱਗ ਦੇਖ ਸਕਦਾ ਹਾਂ ਉਸਦੇ ਬਾਰੇ 'ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਿਵੇ ਹੀ ਉਸ ਨੂੰ ਲੱਗਦਾ ਹੈ ਕਿ ਕਿਸੇ ਵਿਭਾਗ 'ਚ ਕੰਮ ਕਰਨ ਦੀ ਜ਼ਰੂਰਤ ਹੈ ਇਹ ਤਰੁੰਤ ਨੈੱਟ 'ਤੇ ਜਾ ਕੇ ਉਨ੍ਹਾਂ ਚੀਜ਼ਾਂ 'ਤੇ ਕੰਮ ਕਰਦੇ ਹਨ। 'ਸਕਾਈ ਸਪੋਰਟਸ' ਨੇ ਤੇਂਦੁਲਕਰ ਦੇ ਹਵਾਲੇ ਨਾਲ ਕਿਹਾ,' ਇਕ ਖਿਡਾਰੀ ਉਦੋਂ ਅੱਗੇ ਵਧ ਸਕਦਾ ਹੈ, ਜਦੋਂ ਉਹ ਸਵੀਕਾਰ ਕਰੇ ਕਿ ਇਹ ਉਹ ਵਿਭਾਗ ਹੈ ਜਿੱਥੇ ਮੈਂ ਚੰਗਾ ਨਹੀਂ ਕੀਤਾ ਹੈ ਅਤੇ ਮੈਨੂੰ ਇਨ੍ਹਾਂ ਚੀਜ਼ਾਂ 'ਚ ਬਦਲਾਅ ਕਰਨ ਦੀ ਜ਼ਰੂਰਤ ਹੈ।

ਕੋਹਲੀ ਨੇ ਹੁਣ ਤੱਕ 66 ਟੈਸਟ ਮੈਚਾਂ 'ਚ 53.40 ਦੀ ਔਸਤ ਨਾਲ 5554 ਦੌੜਾਂ ਬਣਾਈਆਂ ਹਨ। ਉਹ ਚਾਰ ਸਾਲ ਪਹਿਲਾਂ ਹਾਲਾਂਕਿ ਇੰਗਲੈਂਡ ਦੌਰੇ 'ਤੇ ਨਾਕਾਮ ਰਹੇ ਸਨ ਅਤੇ ਪੰਜ ਟੈਸਟ ਮੈਚਾਂ 'ਚ 13.40 ਦੀ ਔਸਤ ਨਾਲ ਸਿਰਫ 134 ਦੌੜਾਂ ਬਣਾ ਸਕੇ ਸਨ। ਤੇਂਦੁਲਕਰ ਨੇ ਕੋਹਲੀ ਨੂੰ ਸਲਾਹ ਦਿੱਤੀ ਕਿ ਉਹ ਮੈਚ ਤੋਂ ਪਹਿਲਾਂ ਤਿਆਰੀ ਦੇ ਆਪਣਾ ਤਰੀਕੇ 'ਤੇ ਬਰਕਰਾਰ ਰਹੇ ਅਤੇ ਫਾਰਮ 'ਚ ਆ ਰਹੇ ਉਤਰਾਅ-ਚੜਾਅ ਨੂੰ ਲੈ ਕੇ ਪਰੇਸ਼ਾਨ ਨਾ ਹੋਣ।
ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਕੋਹਲੀ ਦੇ ਜਜ਼ਬੇ ਅਤੇ ਸਖਤ ਮਿਹਨਤ ਦਾ ਅਸਰ ਪੂਰੀ ਟੀਮ 'ਤੇ ਹੈ। ਟੀਮ 'ਤੇ ਕੋਹਲੀ ਦੇ ਪ੍ਰਭਾਵ ਬਾਰੇ 'ਚ ਪੁੱਛਣ 'ਤੇ ਸ਼ਾਸਤਰੀ ਨੇ ਕਿਹਾ, ਜ਼ਿਆਦਾਤਰ ਉਸਦੇ ਕੰਮ ਪ੍ਰਤੀ ਜ਼ਿੰਮੇਦਾਰੀ ਦੀ ਕੋਈ ਬਰਾਬਰੀ ਨਹੀਂ ਹੈ। ਡ੍ਰੇਸਿੰਗ ਰੂਮ 'ਚ ਉਹ ਜੋ ਜਜ਼ਬਾ ਲੈ ਕੇ ਆਉਂਦਾ ਹੈ, ਮੁਕਾਬਲੇ ਦੇ ਰੂਪ 'ਚ ਮੈਚ ਖੇਡਣਾ ਚਾਹੁੰਦਾ ਹੈ। ਲੋਕ ਉਸਦੀ ਰਾਹ 'ਤੇ ਚੱਲਣਾ ਚਾਹੁੰਦੇ ਹਨ। ਨੌਜਵਾਨ ਉਸਦੀ ਤਰ੍ਹਾਂ ਬਣਨਾ ਚਾਹੁੰਦੇ ਹਨ।
ਆਲ ਸਟਾਰ 'ਚ ਨਹੀਂ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ
NEXT STORY