ਕਰਾਚੀ– ਸਾਬਕਾ ਕਪਤਾਨ ਤੇ ਚੋਣ ਕਮੇਟੀ ਦੇ ਸਾਬਕਾ ਮੁਖੀ ਇੰਜਮਾਮ ਉਲ ਹੱਕ ਨੇ ਪਿਛਲੇ ਸਾਲ ਭਾਰਤ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ. ਬੀ.) ਦੇ ਅਹੁਦੇ ਤੋਂ ਹਟੇ ਮੁਖੀ ਜਕਾ ਅਸ਼ਰਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੁਲਾਈ ਵਿਚ ਪੀ. ਸੀ. ਬੀ. ਦੇ ਸੰਚਾਲਨ ਲਈ ਅੰਤ੍ਰਿਮ ਮੈਨੇਜਮੈਂਟ ਕਮੇਟੀ ਦੇ ਮੁਖੀ ਬਣਾਏ ਗਏ ਜਕਾ ਨੇ ਕੁਝ ਦਿਨ ਪਹਿਲਾਂ ਹੀ ਕਮੇਟੀ ਦੀ ਇਕ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਉਹ ਮੁਖੀ ਤੇ ਬੋਰਡ ਦੇ ਮੈਂਬਰ ਦੇ ਰੂਪ ਵਿਚ ਅਸਤੀਫੇ ਦੇ ਰਿਹਾ ਹੈ। ਇੰਜਮਾਮ ਨੂੰ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ‘ਹਿੱਤਾਂ ਦੇ ਟਕਰਾਅ’ ਦੇ ਦੋਸ਼ਾਂ ਕਾਰਨ ਹਟਾ ਦਿੱਤਾ ਗਿਆ ਸੀ। ਉਸ ’ਤੇ ਦੋਸ਼ ਸੀ ਕਿ ਉਸ ਦਾ ਪ੍ਰਬੰਧਨ ਬ੍ਰਿਟੇਨ ਸਥਿਤ ਕੰਪਨੀ ਵਲੋਂ ਕੀਤਾ ਜਾਂਦਾ ਹੈ ਜਿਹੜੀ ਕੁਝ ਸਰਗਰਮ ਖਿਡਾਰੀਆਂ ਦੇ ਵਪਾਰਕ ਹਿੱਤਾ ਨੂੰ ਵੀ ਦੇਖਦੀ ਹੈ।
ਇੰਜਮਾਮ ਨੇ ਕਿਹਾ, ‘‘ਕੀ ਤੁਸੀਂ ਖਿਡਾਰੀਆਂ ਦੀ ਮਾਨਸਿਕਤਾ ਦੀ ਕਲਪਨਾ ਕਰ ਸਕਦੇ ਹੋ ਜਦੋਂ ਭਾਰਤ ਵਿਚ ਵਿਸ਼ਵ ਕੱਪ ਵਰਗੇ ਮਹੱਤਵਪੂਰਨ ਟੂਰਨਾਮੈਂਟ ਦੌਰਾਨ ਉਹ ਸੁਣਦੇ ਹਨ ਕਿ ਪੀ. ਸੀ. ਬੀ. ਮੁਖੀ ਕਹਿ ਰਿਹਾ ਹੈ ਕਿ ਟੀਮ ਦੀ ਚੋਣ ਬੋਰਡ ਵਲੋਂ ਨਹੀਂ ਸਗੋਂ ਕਪਤਾਨ ਤੇ ਮੁੱਖ ਚੋਣਕਾਰ ਵਲੋਂ ਕੀਤੀ ਗਈ ਹੈ।’’
ਇਹ ਵੀ ਪੜ੍ਹੋ- ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਇੰਜਮਾਮ ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਕੁਝ ਮੈਚ ਹਾਰ ਜਾਣ ਤੋਂ ਬਾਅਦ ਜਕਾ ਦੇ ਨਿਰਦੇਸ਼ ’ਤੇ ਪੀ. ਸੀ. ਬੀ. ਵਲੋਂ ਜਾਰੀ ਇਕ ਪ੍ਰੈੱਸ ਬਿਆਨ ਦਾ ਜ਼ਿਕਰ ਕਰ ਰਿਹਾ ਸੀ, ਜਿਸ ਵਿਚ ਚੁਣੀ ਟੀਮ ਦੇ ਬਾਰੇ ਵਿਚ ਕਿਸੇ ਵੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਨਾਲ ਪੱਲਾ ਝਾੜਿਆ ਗਿਆ ਸੀ ਤੇ ਸੰਕੇਤ ਦਿੱਤਾ ਗਿਆ ਸੀ ਕਿ ਕਪਤਾਨ ਬਾਬਰ ਆਜ਼ਮ ਨੂੰ ਟੂਰਨਾਮੈਂਟ ਤੋਂ ਬਾਅਦ ਬਰਖਾਸਤ ਕਰ ਦਿੱਤਾ ਜਾਵੇਗਾ।
ਇੰਜਮਾਮ ਨੇ ਕਿਹਾ, ‘‘ਜ਼ਰਾ ਸੋਚੋ ਕਿ ਖਿਡਾਰੀਆਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੋਵੇਗਾ ਜਦੋਂ ਉਨ੍ਹਾਂ ਨੇ ਸੁਣਿਆ ਹੋਵੇਗਾ ਕਿ ਮੁੱਖ ਚੋਣਕਾਰ ਵਿਰੁੱਧ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਉਸ ਨੇ ਅਸਤੀਫਾ ਦੇ ਦਿੱਤਾ ਹੈ।’’
ਇਹ ਵੀ ਪੜ੍ਹੋ- ਸੂਰਯਕੁਮਾਰ ICC ਦੀ ਸਾਲ ਦੀ ਸਰਵਸ੍ਰੇਸ਼ਠ ਪੁਰਸ਼ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਗਿਆ
ਉਸ ਨੇ ਕਿਹਾ,‘‘ਅਜਿਹਾ ਕਿੱਥੇ ਹੁੰਦਾ ਹੈ?’’ ਪੀ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਮੁਸਤਫਾ ਰਾਮਦੇ ਨੇ ਇੰਜਮਾਮ ਦੀਆਂ ਸ਼ਿਕਾਇਤਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਕਾ ਦੇ ਘਟੀਆ ਤਰੀਕਿਆਂ ਨਾਲ ਬੋਰਡ ਨੂੰ ਨੁਕਸਾਨ ਹੋ ਗਿਆ ਸੀ। ਮੁਸਤਫਾ ਉਨ੍ਹਾਂ ਦੋ ਉਮੀਦਵਾਰਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੀ. ਸੀ. ਬੀ. ਦੇ ਬੋਰਡ ਆਫ ਗਵਨਰਸ ਤੇ ਮੁਖੀ ਅਹੁਦੇ ਲਈ ਨਾਮਜ਼ਦ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਜਕਾ ਨੇ ਇਕੱਲੇ ‘ਵਨ ਮੈਨ ਸ਼ੋਅ’ ਚਲਾਇਆ, ਜਿਸ ਨਾਲ ਪਾਕਿਸਤਾਨ ਕ੍ਰਿਕਟ ਨੂੰ ਬਹੁਤ ਨੁਕਸਾਨ ਹੋਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਤੋਂ ਹਾਰ ਕੇ ਪਾਕਿਸਤਾਨ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ
NEXT STORY