ਦੁਬਈ– ਮੱਧਕ੍ਰਮ ਦੇ ਹਮਲਾਵਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਪੁਰਸ਼ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ, ਜਿਸ ਵਿਚ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ, ਸਪਿਨਰ ਰਵੀ ਬਿਸ਼ਨੋਈ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਰੂਪ ਵਿਚ ਤਿੰਨ ਹੋਰ ਭਾਰਤੀਆਂ ਨੂੰ ਜਗ੍ਹਾ ਮਿਲੀ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਟੀਮ ਵਿਚ 11 ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਾਲ ਭਰ ਵਿਚ ਆਪਣੇ ਬੱਲੇ, ਗੇਂਦ ਜਾਂ ਆਲਰਾਊਂਡ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ। ਸੂਰਯਕੁਮਾਰ ਨੂੰ ਲਗਾਤਾਰ ਦੂਜੇ ਸਾਲ ਟੀਮ ਵਿਚ ਜਗ੍ਹਾ ਮਿਲੀ ਹੈ। ਉਹ ਆਈ. ਸੀ. ਸੀ. ਦੇ ਸਾਲ ਦੇ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਪੁਰਸ਼ ਖਿਡਾਰੀ ਦੇ ਐਵਾਰਡ ਦੀ ਦੌੜ ਵਿਚ ਵੀ ਸ਼ਾਮਲ ਹੈ।
ਭਾਰਤੀ ਚੌਕੜੀ ਤੋਂ ਇਲਾਵਾ 11 ਮੈਂਬਰੀ ਟੀਮ ਵਿਚ ਇੰਗਲੈਂਡ ਦੇ ਫਿਲ ਸਾਲਟ ਨੂੰ ਜਾਇਸਵਾਲ ਦੇ ਸਲਾਮੀ ਜੋੜੀਦਾਰ ਦੇ ਰੂਪ ਵਿਚ ਚੁਣਿਆ ਗਿਆ ਹੈ। ਵੈਸਟਇੰਡੀਜ਼ ਦਾ ਨਿਕੋਲਸ ਪੂਰਨ ਟੀਮ ਦਾ ਵਿਕਟਕੀਪਰ ਹੈ। ਨਿਊਜ਼ੀਲੈਂਡ ਦੇ ਮਾਰਕ ਚੈਪਮੈਨ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ, ਯੁਗਾਂਡਾ ਦੇ ਅਲਪੇਸ਼ ਰਾਮਜਾਨੀ, ਆਇਰਲੈਂਡ ਦੇ ਮਾਰਕ ਐਡੇਅਰ ਤੇ ਜ਼ਿੰਬਾਬਵੇ ਦੇ ਰਿਚਰਡ ਨਗਾਰਵਾ ਨੂੰ ਵੀ ਟੀਮ ਵਿਚ ਜਗ੍ਹਾ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੀਜ਼ਾਂ ਮੁੱਦਾ ਕਾਰਨ ਅਜੇ ਤਕ ਭਾਰਤ ’ਚ ਟੀਮ ਨਾਲ ਨਹੀਂ ਜੁੜਿਆ ਇੰਗਲੈਂਡ ਦਾ ਨੌਜਵਾਨ ਸਪਿਨਰ ਬਸ਼ੀਰ
NEXT STORY