ਸਪੋਰਟਸ ਡੈਸਕ- ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਪੈਰਿਸ ਓਲੰਪਿਕ ਵਿੱਚ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ ਜਾਣ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ। ਥਾਮਸ ਨੇ ਕਿਹਾ ਕਿ ਕੋਰਟ ਆਫ ਆਰਬਿਟਰੇਸ਼ਨ ਦਾ ਜੋ ਵੀ ਫੈਸਲਾ ਹੋਵੇਗਾ ਉਸਦਾ ਪਾਲਣ ਕੀਤਾ ਜਾਵੇਗਾ। ਵਿਨੇਸ਼ ਨੇ ਸੋਨ ਤਮਗੇ ਲਈ ਅਮਰੀਕਾ ਦੀ ਸਾਰਾ ਐੱਨ ਹਿਲਡੇਬ੍ਰਾਂਟ ਨਾਲ ਮੁਕਾਬਲਾ ਕਰਨਾ ਸੀ ਪਰ ਬੁੱਧਵਾਰ ਨੂੰ ਸਿਰਫ 100 ਗ੍ਰਾਮ ਤੋਂ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਅਯੋਗ ਠਹਿਰਾਏ ਜਾਣ ਤੋਂ ਬਾਅਦ, ਫੋਗਾਟ ਨੇ ਸੀਏਐੱਸ ਨੂੰ ਉਸ ਨੂੰ ਸੰਯੁਕਤ ਚਾਂਦੀ ਦਾ ਤਮਗਾ ਪ੍ਰਦਾਨ ਕਰਨ ਲਈ ਬੇਨਤੀ ਕੀਤੀ।
ਓਲੰਪਿਕ ਖਤਮ ਹੋਣ ਤੋਂ ਪਹਿਲਾਂ ਹੋਵੇਗਾ ਫੈਸਲਾ
ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀਏਐੱਸ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵਿਨੇਸ਼ ਫੋਗਾਟ ਮਾਮਲੇ 'ਚ ਫੈਸਲਾ ਓਲੰਪਿਕ ਦੀ ਸਮਾਪਤੀ ਤੋਂ ਪਹਿਲਾਂ ਲਿਆ ਜਾਵੇਗਾ। ਇਸ ਤੋਂ ਪਹਿਲਾਂ ਸੀਐੱਸਏ ਨੇ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ਨੂੰ ਸਵੀਕਾਰ ਕਰਕੇ ਤਮਗੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਨਿਯਮਾਂ ਦੀ ਪਾਲਣਾ ਕਰਨੀ ਪਵੇਗੀ
ਹੁਣ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਥਾਮਸ ਬਾਕ ਨੇ ਕਿਹਾ ਕਿ ਇੱਕ ਵਰਗ ਵਿੱਚ ਦੋ ਚਾਂਦੀ ਦੇ ਤਮਗੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਆਈਓਸੀ ਪ੍ਰਧਾਨ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਆਖਰਕਾਰ ਉਹ ਸੀਏਐੱਸ ਦੇ ਫੈਸਲੇ ਨੂੰ ਸਵੀਕਾਰ ਕਰਨਗੇ।
ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਦੇਸ਼ ਪਰਤਣ 'ਤੇ ਸ਼ਾਨਦਾਰ ਸਵਾਗਤ
NEXT STORY