ਨਵੀਂ ਦਿੱਲੀ (ਵਾਰਤਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਵੀਂ ਆਈ. ਪੀ. ਐੱਲ. ਟੀਮ ਅਹਿਮਦਾਬਾਦ ਦੀ ਸਫ਼ਲ ਬੋਲੀ ਲਗਾਉਣ ਵਾਲੇ ਸੀ. ਵੀ. ਸੀ. ਕੈਪੀਟਲ ਦੇ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਦੋਵਾਂ ਨਵੀਆਂ ਆਈ. ਪੀ. ਐੱਲ. ਟੀਮਾਂ ਅਹਿਮਦਾਬਾਦ ਅਤੇ ਆਰ. ਪੀ. ਐੱਸ. ਜੀ. ਗਰੁੱਪ ਦੀ ਲਖਨਊ ਨੂੰ ਆਈ. ਪੀ. ਐੱਲ. ਪ੍ਰਣਾਲੀ ’ਚ ਇਕੱਠਾ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਚੁੱਕਿਆ ਹੈ ਅਤੇ ਰਸਮੀ ਤੌਰ ’ਤੇ ਉਨ੍ਹਾਂ ਨੂੰ ਖਿਡਾਰੀਆਂ ਨੂੰ ਸਾਈਨ ਕਰਨ ਲਈ ਅਧਿਕਾਰਤ ਕਰ ਦਿੱਤਾ ਹੈ।
ਬੀ. ਸੀ. ਸੀ. ਆਈ. ਨੇ ਬੁੱਧਵਾਰ ਸਵੇਰੇ ਭੇਜੀ ਇਕ ਈ-ਮੇਲ ਦੇ ਜ਼ਰੀਏ ਦੋਨੋਂ ਟੀਮਾਂ ਨੂੰ ਖਿਡਾਰੀਆਂ ਨੂੰ ਸਾਈਨ ਕਰਨ ਲਈ ਹਰੀ ਝੰਡੀ ਦੇ ਦਿੱਤੀ। ਲਖਨਊ ਅਤੇ ਅਹਿਮਦਾਬਾਦ ਟੀਮ ਨੂੰ ਕਰਾਰ ਪ੍ਰਕ੍ਰਿਆ ਪੂਰੀ ਕਰਨ ਲਈ 22 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੋਵੇਂ ਟੀਮਾਂ ਮੇਗਾ ਨੀਲਾਮੀ ਤੋਂ ਇਲਾਵਾ ਵੱਧ ਤੋਂ ਵੱਧ 3 ਖਿਡਾਰੀਆਂ ਨੂੰ ਸਾਈਨ ਕਰ ਸਕਦੀਆਂ ਹਨ। ਇਨ੍ਹਾਂ ’ਚ ਇਕ ਤੋਂ ਵਧ ਵਿਦੇਸ਼ੀ ਖਿਡਾਰੀ ਨਹੀਂ ਹੋਣੇ ਚਾਹੀਦੇ।
ਪਿਛਲੇ 12 ਮਹੀਨਿਆਂ ’ਚ ਅਸੀਂ ਜੋ ਕੀਤਾ, ਉਸ ’ਚ ਹੋਰ ਲੈਅ ਦੀ ਜ਼ਰੂਰਤ : ਮਿਤਾਲੀ ਰਾਜ
NEXT STORY