ਨਵੀਂ ਦਿੱਲੀ (ਭਾਸ਼ਾ)- ਭਾਰਤੀ ਮਹਿਲਾ ਕ੍ਰਿਕਟ ਕਪਤਾਨ ਮਿਤਾਲੀ ਰਾਜ ਨੇ ਮਾਰਚ-ਅਪ੍ਰੈਲ ’ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਬੱਲੇਬਾਜ਼ੀ ’ਚ ਸੁਧਾਰ ਦੀ ਗੁੰਜਾਇਸ਼ ਬਾਰੇ ਦੱਸਦੇ ਹੋਏ ਕਿਹਾ ਕਿ ਟੀਮ ਨੇ ਪਿਛਲੇ 12 ਮਹੀਨਿਆਂ ’ਚ ਜਿਨ੍ਹਾਂ ਖੇਤਰਾਂ ’ਚ ਕੰਮ ਕੀਤਾ, ਉਸ ਵਿਚ ਹੋਰ ਲੈਅ ਦੀ ਜ਼ਰੂਰਤ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਕ ਦਿਨਾ ਵਿਸ਼ਵ ਕੱਪ ਦੀ ‘ਸਰਵਸ਼੍ਰੇਸ਼ਠ ਤਿਆਰੀ’ ਲਈ ਟੀਮ 11 ਫਰਵਰੀ ਤੋਂ ਮੇਜ਼ਬਾਨ ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਸੀਰੀਜ਼ ਖੇਡੇਗੀ। ਵਿਸ਼ਵ ਕੱਪ ਇਸੇ ਦੇਸ਼ ’ਚ 4 ਮਾਰਚ ਤੋਂ ਸ਼ੁਰੂ ਹੋਵੇਗਾ। ਭਾਰਤ ਨੇ ਇੰਗਲੈਂਡ ਅਤੇ ਆਸਟ੍ਰੇਲੀਆ ’ਚ ਕਈ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਿਸ ’ਚ ਮੇਘਨਾ ਸਿੰਘ, ਯਸਤਿਕਾ ਭਾਟੀਆ ਅਤੇ ਰੀਚਾ ਘੋਸ਼ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਤਾਂ ਉਥੇ ਹੀ ਸਨੇਹਾ ਰਾਣਾ ਟੀਮ ’ਚ ਸਫਲ ਵਾਪਸੀ ਕਰਨ ’ਚ ਕਾਮਯਾਬ ਰਹੀ।
ਮੰਤਰਾਲਾ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਲਈ ਵਾਧੂ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ
NEXT STORY