ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਨੋਜਵਾਨ ਬੱਲੇਬਾਜ਼ ਰਿਸ਼ਭ ਪੰਤ ਦਿੱਲੀ ਕੈਪੀਟਲਸ ਵਲੋਂ ਆਈ. ਪੀ. ਐੱਲ. 12ਵਾਂ ਸੀਜ਼ਨ ਖੇਡ ਰਹੇ ਹਨ। ਮੁਸ਼ਕਿਲ ਸਮੇਂ 'ਚ ਦਿੱਲੀ ਨੂੰ ਜਿੱਤ ਵੱਲ ਲੈ ਕੇ ਜਾਣ ਵਾਲੇ ਪੰਤ 3 ਸਾਲਾ 'ਚ ਸਭ ਤੋਂ ਜ਼ਿਆਦਾ 87 ਛੱਕੇ ਲਗਾ ਕੇ ਆਂਦਰੇ ਰਸੇਲ ਤੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਚੁੱਕੇ ਹਨ। ਜਿੱਥੇ ਰਸੇਲ ਨੇ 3 ਸਾਲਾ 'ਚ 83 ਛੱਕੇ ਲਗਾਏ ਹਨ ਤਾਂ ਗੇਲ ਨੇ ਪਿਛਲੇ 3 ਸਾਲਾ 'ਚ ਕੁੱਲ 75 ਛੱਕੇ ਲਗਾਏ ਹਨ।

ਮੌਜੂਦਾ ਆਈ. ਪੀ. ਐੱਲ. ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਰਸੇਲ ਦੇ ਨਾਂ ਹੈ ਜਿਸ ਨੇ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਕਈ ਧਮਾਕੇਦਾਰ ਪਾਰੀਆਂ ਖੇਡੀਆਂ, ਜਿਸ 'ਚ ਕੁੱਲ 14 ਮੈਚਾਂ 'ਚ 52 ਛੱਕੇ ਲਗਾਏ ਹਨ। ਇਸ ਤੋਂ ਇਲਾਵਾ 34 ਤੇ 29 ਛੱਕਿਆਂ ਦੇ ਨਾਲ ਕ੍ਰਿਸ ਗੇਲ ਤੇ ਮੁੰਬਈ ਇੰਡੀਅਨਜ਼ ਵਲੋਂ ਖੇਡਣ ਵਾਲੇ ਹਾਰਦਿਕ ਪੰਡਯਾ ਕ੍ਰਮਵਾਰ — ਦੂਸਰੇ ਤੇ ਤੀਸਰੇ ਸਥਾਨ 'ਤੇ ਹੈ।

ਜ਼ਿਕਰਯੋਗ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਬੁੱਧਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਦੇ ਐਲਿਮੀਨੇਟਰ ਮੈਚ 'ਚ ਪੰਤ ਨੇ 5 ਛੱਕਿਆਂ ਤੇ 2 ਚੌਕਿਆਂ ਦੀ ਮਦਦ ਨਾਲ 21 ਗੇਂਦਾਂ 'ਚ ਧਮਾਕੇਦਾਰ 49 ਦੌੜਾਂ ਬਣਾਈਆਂ। ਹਾਲਾਂਕਿ ਉਹ ਅਰਧ ਸੈਂਕੜਾ ਨਹੀਂ ਲਗਾ ਸਕੇ ਪਰ ਉਸਦੀ ਇਸ ਤੂਫਾਨੀ ਪਾਰੀ ਦੀ ਬਦੌਲਤ ਹੀ ਦਿੱਲੀ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਦਿੱਤਾ।

80,000 ਭਾਰਤੀ ਇੰਗਲੈਂਡ 'ਚ ਵਿਸ਼ਵ ਕੱਪ ਦੇਖਣ ਜਾਣਗੇ
NEXT STORY