ਨਵੀਂ ਦਿੱਲੀ : ਆਈ. ਪੀ. ਐੱਲ. 2019 ਵਿਚ ਦਿੱਲੀ ਕੈਪੀਟਲਸ ਦੀ ਟੀਮ ਨੇ ਸੌਰਭ ਗਾਂਗੁਲੀ ਨੂੰ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਹਰ ਕਿਸੇ ਨੂੰ ਉਮੀਦ ਹੈ ਕਿ ਗਾਂਗੁਲੀ ਦੇ ਨਾਲ ਜੁੜਨ ਨਾਲ ਦਿੱਲੀ ਕੈਪੀਟਲਸ ਦੀ ਕਿਸਮਤ ਬਦਲੇਗੀ। ਉੱਥੇ ਹੀ ਦਿੱਲੀ ਦੇ ਧਾਕੜ ਸ਼ਿਖਰ ਧਵਨ ਨੇ ਮਹਾਨ ਸਾਬਕਾ ਭਾਰਤੀ ਕਪਤਾਨ ਗਾਂਗੁਲੀ ਦੇ ਨਾਲ ਅਭਿਆਸ ਸੈਸ਼ਨ ਦੌਰਾਨ ਗੱਲਬਾਤ ਦੌਰਾਨ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ ਜਿਸ ਵਿਚ ਧਵਨ ਨੇ ਕੈਪਸ਼ਮ ਵਿਚ ਲਿਖਿਆ ਕਿ 'ਤੁਸੀਂ ਮੈਨੂੰ ਦੱਸੋ ਕਿ ਦਾਦਾ ਉਸਨੂੰ ਕੀ ਕਹਿ ਰਹੇ ਹਨ'।

ਧਵਨ ਦੀ ਇਸ ਪੋਸਟ 'ਤੇ ਮੁੰਬਈ ਇੰਡੀਅਨਸ ਨਾਲ ਇਸ ਸਾਲ ਜੁੜਨ ਵਾਲੇ ਪੰਜਾਬ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੇ ਮਜ਼ੇ ਲੈਂਦਿਆਂ ਕੁਮੈਂਟ ਕੀਤਾ ਅਤੇ ਲਿਖਿਆ ਕਿ ਗਾਂਗੁਲੀ ਕਹਿ ਰਹੇ ਹਨ ਕਿ 'ਜੱਟ ਜੀ, ਜੇਕਰ ਤੁਸੀਂ ਸਿ ਆਈ. ਪੀ. ਐੱਲ. ਵਿਚ ਗੇਂਦਬਾਜ਼ੀ ਕਰੋਗੇ ਤਾਂ ਇੰਨਾ ਜ਼ਰੂਰ ਖਿਆਲ ਰੱਖਣਾ ਕਿ ਤੁਸੀਂ ਫੁਲ ਟੀ-ਸ਼ਰਟ ਪਾਈ ਹੈ'।

ਵਰਲਡ ਕੱਪ : ਗਾਂਗੁਲੀ-ਪੌਟਿੰਗ ਦੀ ਕੋਹਲੀ ਨੂੰ ਸਲਾਹ, ਚੌਥੇ ਨੰਬਰ 'ਤੇ ਇਸ ਖਿਡਾਰੀ ਨੂੰ ਮਿਲੇ ਜਗ੍ਹਾ
NEXT STORY