ਨਵੀਂ ਦਿੱਲੀ (ਬਿਊਰੋ)— ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਕਪਤਾਨ ਗੌਤਮ ਗੰਭੀਰ ਨੇ ਆਪਣੀ ਕਪਤਾਨੀ ਵਿਚ ਟੀਮ ਨੂੰ ਦੋ ਵਾਰ ਚੈਂਪੀਅਨ ਬਣਾਇਆ ਹੈ। ਸਾਲ 2012 ਅਤੇ 2014 ਵਿਚ ਟੀਮ ਨੂੰ ਆਈ.ਪੀ.ਐੱਲ. ਦਾ ਖਿਤਾਬ ਜਿੱਤਾ ਕੇ ਗੌਤਮ ਗੰਭੀਰ ਨੇ ਆਪਣੀ ਕਪਤਾਨੀ ਦਾ ਪ੍ਰਮਾਣ ਦਿੱਤਾ। ਗੌਤਮ ਗੰਭੀਰ ਕੋਲਕਾਤਾ ਤੋਂ ਪਹਿਲਾਂ ਦਿੱਲੀ ਵੱਲੋਂ ਖੇਡਿਆ ਕਰਦੇ ਸਨ, ਪਰ 2011 ਦੇ ਆਕਸ਼ਨ ਦੌਰਾਨ ਕੋਲਕਾਤਾ ਦੀ ਟੀਮ ਨੇ ਉਨ੍ਹਾਂ ਨੂੰ ਖਰੀਦ ਕੇ ਟੀਮ ਦਾ ਕਪਤਾਨ ਬਣਾਇਆ।
ਕੋਲਕਾਤਾ ਟੀਮ ਦਾ ਹਿੱਸਾ ਹੋਣਗੇ ਜਾਂ ਨਹੀ
ਗੰਭੀਰ ਦੀ ਕਪਤਾਨੀ ਦੇ ਬਾਅਦ ਤੋਂ ਟੀਮ ਦੇ ਪ੍ਰਦਰਸ਼ਨ ਵਿਚ ਕਾਫ਼ੀ ਸੁਧਾਰ ਆਇਆ। 2011 ਵਿਚ ਜਿੱਥੇ ਟੀਮ ਪਲੇਆਫ ਤੱਕ ਪਹੁੰਚੀ ਸੀ ਤਾਂ ਉਥੇ ਹੀ 2012 ਅਤੇ 2014 ਵਿਚ ਚੈਂਪੀਅਨ ਬਣ ਕੇ ਵੀ ਸਾਹਮਣੇ ਆਈ। 27 ਅਤੇ 28 ਜਨਵਰੀ ਨੂੰ ਇਕ ਵਾਰ ਫਿਰ ਆਈ.ਪੀ.ਐੱਲ. ਲਈ ਖਿਡਾਰੀਆਂ ਦੀ ਨੀਲਾਮੀ ਕੀਤੀ ਜਾਵੇਗੀ। ਇਸ ਵਿਚ ਗੌਤਮ ਗੰਭੀਰ ਵੱਲੋਂ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਗੰਭੀਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਸਾਲ ਉਹ ਕੋਲਕਾਤਾ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। ਗੰਭੀਰ ਦੀ ਮੰਨੀਏ ਤਾਂ ਟੀਮ ਦੇ ਪ੍ਰਬੰਧਕਾਂ ਨੇ ਹੁਣ ਤੱਕ ਉਨ੍ਹਾਂ ਨੂੰ ਇਸ ਵਿਸ਼ੇ ਉੱਤੇ ਕੋਈ ਗੱਲ ਨਹੀਂ ਕੀਤੀ ਹੈ।
ਦਿੱਲੀ ਹੋਮਟਾਊਨ ਤੇ ਕੋਲਕਾਤਾ ਦਿਲ ਦੇ ਬੇਹੱਦ ਕਰੀਬ
ਗੰਭੀਰ ਇਸ ਸਮੇਂ ਕਮਾਲ ਦੀ ਫ਼ਾਰਮ ਵਿਚ ਹਨ, ਉਨ੍ਹਾਂ ਨੇ ਦਿੱਲੀ ਦੀ ਟੀਮ ਨੂੰ ਰਣਜੀ ਟਰਾਫੀ ਦੇ ਫਾਈਨਲ ਤੱਕ ਪਹੁੰਚਾਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਗੰਭੀਰ ਨੇ ਆਈ.ਪੀ.ਐੱਲ. 2018 ਨੂੰ ਲੈ ਕੇ ਕਿਹਾ ਹੈ ਕਿ ਦਿੱਲੀ ਉਨ੍ਹਾਂ ਦਾ ਹੋਮਟਾਊਨ ਹੈ ਅਤੇ ਕੋਲਕਾਤਾ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਅਜਿਹੇ ਵਿਚ ਆਈ.ਪੀ.ਐੱਲ. 11 ਵਿਚ ਉਹ ਕਿਸੇ ਵੀ ਫਰੈਂਚਾਇਜੀ ਵਲੋਂ ਖੇਡ ਸਕਦੇ ਹਨ।
ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਦੀਆਂ ਨਜ਼ਰਾਂ ਸ਼੍ਰੀਲੰਕਾ ਦੇ ਸਫਾਏ 'ਤੇ
NEXT STORY