ਜਲੰਧਰ— ਕੋਲਕਾਤਾ ਵਿਰੁੱਧ 7 ਵਿਕਟਾਂ ਨਾਲ ਮੈਚ ਜਿੱਤਣ ਤੋਂ ਬਾਅਦ ਆਈ. ਪੀ. ਐੱਲ. ਪਾਇੰਟ ਟੇਬਲ 'ਚ ਪਹਿਲਾ ਸਥਾਨ 'ਤੇ ਪਹੁੰਚ ਕੇ ਸੀ. ਐੱਸ. ਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਹਾਂ। ਦਰਸ਼ਕਾਂ ਦੀ ਭੀੜ ਸੀ. ਐੱਸ. ਕੇ. ਨੂੰ ਪਿਆਰ ਕਰਦੀ ਹੈ। ਇਹ ਇਕ ਵਿਸ਼ੇਸ਼ ਸਬੰਧ ਹੈ ਤੇ ਉਨ੍ਹਾਂ ਨੇ ਮੈਨੂੰ ਅਪਨਾਇਆ ਹੈ। ਬ੍ਰਾਵੋ ਦੇ ਨਾਲ ਖੇਡਣ ਕਾਰਨ ਸਾਨੂੰ ਥੋੜੀ ਮੁਸ਼ਕਿਲ ਹੋਈ ਸੀ। ਮੈਨੂੰ ਨਹੀਂ ਲੱਗਦਾ ਕਿ ਟੀ-20 ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀਆਂ ਪਿੱਚਾਂ 'ਤੇ ਖੇਡਣਾ ਚਾਹੀਦਾ। ਇਨ੍ਹਾਂ ਪਿੱਚਾਂ 'ਤੇ ਬਹੁਤ ਘੱਟ ਸਕੋਰਿੰਗ ਮੈਚ ਹੁੰਦੇ ਹਨ।
ਧੋਨੀ ਨੇ ਇਸ ਤੋਂ ਬਾਆਦ ਭੱਜੀ ਦੇ ਖੇਡ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਭਜਨ ਸਿੰਘ ਨੇ ਫਿਰ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਮਰਾਨ ਤਾਹਿਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਮੇਰੇ 'ਤੇ ਭਰੋਸਾ ਹੈ। ਮੈਨੂੰ ਇਕ ਵਧੀਆ ਸਪਿਨ ਗੇਂਦ ਸੁੱਟਣ ਵਾਲਾ ਗੇਂਦਬਾਜ਼ ਮਿਲਿਆ ਹੈ। ਉਹ ਇਸ ਤਰ੍ਹਾਂ ਦੇ ਗੇਂਦਬਾਜ਼ ਹਨ ਜਿਨ੍ਹਾਂ ਨੇ ਇਸ ਖੇਤਰ 'ਚ ਗਤੀ ਦੇ ਨਾਲ ਗੇਂਦਬਾਜ਼ੀ ਕੀਤੀ ਤੇ ਉਹ ਸਾਡੇ ਇਰਾਦਿਆਂ 'ਤੇ ਠੀਕ ਉਤਰੇ ਹਨ।
ਚੇਨਈ ਤੋਂ ਫਾਈਨਲ ਦੀ ਮੇਜ਼ਬਾਨੀ ਖੁੱਸੀ ਤਾਂ ਹੈਦਰਾਬਾਦ ਹੋਵੇਗਾ ਬਦਲ
NEXT STORY