ਨਵੀਂ ਦਿੱਲੀ : ਦਿੱਲੀ ਕੈਪੀਟਲਸ ਦੇ ਸਲਾਹਕਾਰ ਸੌਰਭ ਗਾਂਗੁਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈ. ਪੀ. ਐੱਲ. ਦੇ ਮੈਚ ਵਿਚ ਅਜੇਤੂ 97 ਦੌੜਾਂ ਦੀ ਪਾਰੀ ਖੇਡਣ ਵਾਲੇ ਸ਼ਿਖਰ ਧਵਨ ਦੇ ਫਾਰਮ 'ਚ ਪਰਤਣ 'ਤੇ ਖੁਸ਼ੀ ਜਤਾਈ। ਧਵਨ ਆਪਣੇ ਪਹਿਲੇ ਟੀ-20 ਸੈਂਕੜੇ ਤੋਂ ਖੁੰਝ ਗਏ ਪਰ ਆਪਣੀ ਟੀਮ ਨੂੰ ਜਿੱਤ ਦਿਵਾਉਮ ਵਿਚ ਕਾਮਯਾਬ ਰਹੇ। ਮੈਚ ਤੋਂ ਬਾਅਦ ਗਾਂਗੁਲੀ ਨੇ ਕਿਹਾ, ''ਉਹ ਪਾਰੀ ਸ਼ਿਖਰ ਧਵਨ ਵਰਗੀ ਹੀ ਸੀ, ਇਕ ਵਾਰ ਉਹ ਸੈੱਟ ਹੋ ਜਾਂਦੇ ਹਨ ਤਾਂ ਮੈਚ ਨੂੰ ਤੁਹਾਡੇ ਤੋਂ ਦੂਰ ਲੈ ਜਾਂਦੇ ਹਨ। ਉਹ ਬਿਹਤਰੀਨ ਬੱਲੇਬਾਜ਼ ਹਨ, ਅਸੀਂ ਉਸ ਨੂੰ ਟੀਮ 'ਚ ਸ਼ਾਮਲ ਕਰਨ ਲਈ ਤਿਆਰ ਸੀ ਅਤੇ ਚੰਗਾ ਹੈ ਕਿ ਉਹ ਫਾਰਮ 'ਚ ਪਰਤ ਰਹੇ ਹਨ। ਇਹ ਟੂਰਾਮੈਂਟ ਦਾ ਮਹੱਤਵਪੂਰਨ ਪਲ ਹੈ''

ਇਹ ਪੁੱਛੇ ਜਾਣ 'ਤੇ ਕਿ ਧਵਨ ਦਾ ਪਾਰਮ ਆਗਾਮੀ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਮਦਦ ਕਰੇਗਾ? ਇਸ 'ਤੇ ਗਾਂਗੁਲੀ ਨੇ ਕਿਹਾ, ''ਵਿਸ਼ਵ ਕੱਪ ਇਕ ਅਲੱਗ ਸਵਰੂਪ ਹੈ ਅਤੇ ਸ਼ਿਖਰ ਇੰਗਲੈਂਡ ਵਿਚ ਬਹੁਤ ਚੰਗਾ ਖੇਡਦੇ ਹਨ। ਉਹ ਬਿਹਤਰੀਨ ਵਨ ਡੇ ਕ੍ਰਿਕਟਰ ਹਨ।'' ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਦਿੱਲੀ 8 ਅੰਕਾਂ ਨਾਲ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਕ੍ਰਿਕਟ ਬੋਰਡ 'ਚ ਆਇਆ ਭੂਚਾਲ, ਕੀਤੇ ਵੱਡੇ ਬਦਲਾਅ
NEXT STORY