ਮੁੰਬਈ— ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਉਤਰਾਅ-ਚੜ੍ਹਾਅ ਤੋਂ ਬਾਅਦ ਪਟੜੀ 'ਤੇ ਪਰਤਦੀ ਦਿਸ ਰਹੀ ਹੈ ਤੇ ਫਿਲਹਾਲ ਆਈ. ਪੀ. ਐੱਲ. ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਹੈ, ਜਿਹੜੀ ਸ਼ਨੀਵਾਰ ਨੂੰ ਘਰੇਲੂ ਵਾਨਖੇੜੇ ਮੈਦਾਨ 'ਤੇ ਹਾਰ ਤੋਂ ਨਿਰਾਸ਼ ਰਾਜਸਥਾਨ ਰਾਇਲਜ਼ ਵਿਰੁੱਧ ਅੰਕ ਬਟੋਰ ਕੇ ਸਥਿਤੀ ਮਜ਼ਬੂਤ ਕਰਨ ਉਤਰੇਗੀ।
ਮੁੰਬਈ ਨੇ ਆਪਣਾ ਪਿਛਲਾ ਮੈਚ ਘਰੇਲੂ ਵਾਨਖੇੜੇ ਮੈਦਾਨ 'ਤੇ ਹੀ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਖਰੀ ਗੇਂਦ 'ਤੇ 3 ਵਿਕਟਾਂ ਨਾਲ ਜਿੱਤਿਆ ਸੀ ਤੇ ਅਜੇ ਉਹ ਅੰਕ ਸੂਚੀ ਵਿਚ ਸੁਖਦਾਇਕ ਤੀਜੇ ਨੰਬਰ 'ਤੇ ਹੈ। ਮੁੰਬਈ ਕੋਲ 6 ਮੈਚਾਂ ਵਿਚੋਂ ਚਾਰ ਜਿੱਤਾਂ ਤੇ ਦੋ ਹਾਰਾਂ ਤੋਂ ਬਾਅਦ 8 ਅੰਕ ਹਨ, ਜਦਕਿ ਉਸ ਤੋਂ ਅੱਗੇ ਕੋਲਕਾਤਾ ਨਾਈਟ ਰਾਈਡਰਜ਼ ਵੀ ਇਕ ਬਰਾਬਰ ਅੰਕਾਂ ਨਾਲ ਬਿਹਤਰ ਰਨ ਰੇਟ ਦੀ ਬਦੌਲਤ ਦੂਜੇ ਨੰਬਰ 'ਤੇ ਹੈ। ਹਾਲਾਂਕਿ ਇਨ੍ਹਾਂ ਦੋਵਾਂ ਟੀਮਾਂ ਦਾ ਚੋਟੀ 'ਤੇ ਮੌਜੂਦ ਚੇਨਈ ਸੁਪਰ ਕਿੰਗਜ਼ ਤੋਂ ਫਰਕ ਕਾਫੀ ਵੱਧ ਹੈ, ਜਿਸ ਦੇ 7 ਮੈਚਾਂ ਵਿਚੋਂ 12 ਅੰਕ ਹਨ। ਦੂਜੇ ਪਾਸੇ ਰਾਜਸਥਾਨ ਦੀ ਟੀਮ 6 ਮੈਚਾਂ ਵਿਚੋਂ ਸਿਰਫ ਇਕ ਹੀ ਜਿੱਤ ਸਕੀ ਤੇ ਉਸਦੀਆਂ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਹੁਣ ਕਮਜ਼ੋਰ ਪੈਂਦੀਆਂ ਜਾ ਰਹੀਆਂ ਹਨ। ਅਜਿੰਕਯ ਰਹਾਨੇ ਦੀ ਕਪਤਾਨੀ ਵਾਲੀ ਰਾਜਸਥਾਨ 6 ਮੈਚਾਂ ਵਿਚੋਂ ਦੋ ਅੰਕ ਲੈ ਕੇ 8 ਟੀਮਾਂ 'ਚੋਂ ਸੱਤਵੇਂ ਨੰਬਰ 'ਤੇ ਹੈ।
IPL 2019: ਵਿਰਾਟ ਕੋਲ ਵਾਪਸੀ ਦਾ ਆਖਰੀ ਮੌਕਾ, ਮੁਕਾਬਲਾ ਪੰਜਾਬ ਨਾਲ
NEXT STORY