ਮੋਹਾਲੀ— ਜਿੱਤ ਦੀ ਦਹਿਲੀਜ 'ਤੇ ਪਹੁੰਚ ਕੇ ਹਾਰੀ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਉਨ੍ਹਾਂ ਦੀ ਟੀਮ ਘਬਰਾ ਗਈ ਅਤੇ ਟੀਚੇ ਦਾ ਸਹੀ ਅੰਦਾਜ਼ਾ ਨਾ ਲਾ ਸਕੀ ਜਿਸ ਦੀ ਵਜ੍ਹਾ ਨਾਲ 14 ਦੌੜਾਂ ਨਾਲ ਹਾਰ ਝਲਣੀ ਪਈ।

ਜਿੱਤ ਲਈ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀਆਂ17ਵੇਂ ਓਵਰ 'ਚ ਤਿੰਨ ਵਿਕਟ 'ਤੇ 144 ਦੌੜਾਂ ਸਨ। ਸੈਮ ਕੁਰੇਨ ਨੇ ਹੈਟ੍ਰਿਕ ਲਗਾ ਕੇ ਦਿੱਲੀ ਨੂੰ 19.2 ਓਵਰ 'ਚ 152 ਦੌੜਾਂ 'ਤੇ ਆਊਟ ਕਰ ਦਿੱਤਾ। ਅਈਅਰ ਨੇ ਕਿਹਾ, ''ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਅਹਿਮ ਮੈਚ ਸੀ ਅਤੇ ਅਜਿਹੇ ਮੈਚ ਹਾਰਨਾ ਸਾਡੇ ਲਈ ਚੰਗਾ ਨਹੀਂ ਹੈ।'' ਉਨ੍ਹਾਂ ਕਿਹਾ, ''ਇਹ ਨਿਰਾਸ਼ਾਜਨਕ ਹੈ। ਜਿਸ ਤਰ੍ਹਾਂ ਅਸੀਂ ਖੇਡ ਰਹੇ ਸੀ, ਹਰ ਗੇਂਦ 'ਤੇ ਦੌੜਾਂ ਚਾਹੀਦੀਆਂ ਸਨ ਪਰ ਇਨ੍ਹਾਂ ਹਾਲਾਤ 'ਚ ਅਸੀਂ ਹਾਰ ਗਏ। ਅਸੀਂ ਸਮਝਦਾਰੀ ਨਾਲ ਨਹੀਂ ਖੇਡਿਆ ਅਤੇ ਹਰ ਵਿਭਾਗ 'ਚ ਅਸਫਲ ਰਹੇ।''

ਕਪਤਾਨ ਨੇ ਕਿਹਾ, ''ਅਸੀਂ ਟੀਚੇ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਘਬਰਾ ਗਏ। ਕ੍ਰਿਸ ਮੋਰਿਸ ਅਤੇ ਰਿਸ਼ਭ ਪੰਤ ਦੇ ਆਊਟ ਹੋਣ ਦੇ ਬਾਅਦ ਅਸੀਂ ਮੈਚ ਹਾਰ ਗਏ। ਸਾਡੇ ਬੱਲੇਬਾਜ਼ਾਂ ਨੇ ਵੀ ਕੋਈ ਪਹਿਲ ਨਾ ਕੀਤੀ। ਇਸ ਤੋਂ ਪਹਿਲਾਂ ਦਿੱਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੁਪਰ ਓਵਰ 'ਚ ਹਰਾਇਆ ਸੀ। ਅਈਅਰ ਨੇ ਕਿਹਾ, ''ਮੈਨੰ ਪਤਾ ਨਹੀਂ ਲਗ ਰਿਹਾ ਕਿ ਕੀ ਹੋ ਰਿਹਾ ਹੈ। ਪਿਛਲੇ ਮੈਚ 'ਚ ਵੀ ਅਜਿਹਾ ਹੀ ਹੋਇਆ ਸੀ। ਸਾਨੂੰ ਕੁਝ ਪਹਿਲੂਆਂ 'ਤੇ ਮਿਹਨਤ ਕਰਨੀ ਹੋਵੇਗੀ ਅਤੇ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ।
ਅਸ਼ਵਿਨ ਨੇ ਬੁਲੇਟ ਥ੍ਰੋ ਨਾਲ ਉਡਾਈਆਂ ਮਾਰਿਸ ਦੀਆਂ ਗਿੱਲੀਆਂ, ਦੋਖੋ ਵੀਡੀਓ
NEXT STORY