ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਨੂੰ ਲੈ ਕੇ ਲੋਕਾਂ 'ਚ ਕਸ਼ਮਕਸ਼ ਅੱਜ (ਮੰਗਲਵਾਰ) ਨੂੰ ਖਤਮ ਹੋ ਗਈ। ਬੀ. ਸੀ. ਸੀ. ਆਈ. ਨੇ ਇਕ ਪ੍ਰੈਸ ਰਿਲੀਜ਼ ਵਿਚ ਦੱਸਿਆ ਕਿ ਆਈ. ਪੀ. ਐੱਲ. ਸੀਜ਼ਨ 12 ਭਾਰਤ ਵਿਚ ਹੀ ਹੋਵੇਗਾ। ਹਾਲਾਂਕਿ ਫਾਈਨਲ ਦੀ ਤਾਰੀਖ ਅਜੇ ਤੈਅ ਨਹੀਂ ਹੋਈ। ਬੀ. ਸੀ. ਸੀ. ਆਈ. ਮੁਤਾਬਕ 23 ਮਾਰਚ 2019 ਤੋਂ ਇਹ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਬੀ. ਸੀ. ਸੀ. ਆਈ. ਨੇ ਚੋਣਾ ਕਾਰਨ ਟੂਰਨਾਮੈਂਟ ਦੇ ਵਿਦੇਸ਼ ਵਿਚ ਕਰਾਉਣ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਭਾਰਤ ਵਿਚ ਹੋਵੇਗਾ।

ਸੂਤਰਾਂ ਮੁਤਾਬਕ ਸੁਪ੍ਰੀਮ ਕੋਰਟ ਵਲੋਂ ਨਿਯੁਕਤ ਪ੍ਰਬੰਧਕ ਕਮੇਟੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਬੈਠਕ ਕਰ ਕੇ ਇਸ ਗੱਲ ਦਾ ਪੇਸ਼ਕਸ਼ ਰੱਖੀ ਕਿ ਆਈ. ਪੀ. ਐੱਲ. ਭਾਰਤ ਵਿਚ ਹੀ ਖੇਡਿਆ ਜਾਵੇਗਾ। 2009 ਅਤੇ 2014 ਵਿਚ ਆਮ ਚੋਣਾਂ ਕਾਰਨ ਆਈ. ਪੀ. ਐੱਲ. ਦਾ ਆਯੋਜਨ ਵਿਦੇਸ਼ ਵਿਚ ਕੀਤਾ ਗਿਆ ਸੀ। 2009 ਵਿਚ ਦੱਖਣੀ ਅਫਰੀਕਾ ਨੇ ਇਸਦੀ ਮੇਜ਼ਬਾਨੀ ਕੀਤੀ ਸੀ, ਜਦਕਿ 2014 ਵਿਚ ਇਸਦਾ ਅੱਧਾ ਟੂਰਨਾਮੈਂਟ ਯੂ. ਏ. ਈ. ਵਿਚ ਖੇਡਿਆ ਗਿਆ ਸੀ। ਸੀ. ਓ. ਏ. ਦੀ ਬੈਠਕ ਆਯੋਜਨ ਦੀ ਜਗ੍ਹਾ ਅਤੇ ਪ੍ਰੋਗਰਾਮ 'ਤੇ ਚਰਚਾ ਲਈ ਬੁਲਾਈ ਗਈ ਸੀ। ਟੂਰਨਾਮੈਂਟ ਦੇ ਬਾਕੀ ਵੇਰਵੇ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ICC ਟੈਸਟ ਰੈਂਕਿੰਗ 'ਚ ਚਮਕੇ ਪੰਤ, ਲੰਬੀ ਛਲਾਂਗ ਲਾ ਕੇ ਧੋਨੀ ਨੂੰ ਪਛਾੜਿਆ
NEXT STORY