ਨਵੀਂ ਦਿੱਲੀ : ਆਈ. ਪੀ. ਐੱਲ. ਦਾ 12ਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਰਾਇਲ ਚੈਲੰਜਰਸ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਪਹਿਲਾ ਹੀ ਮੁਕਾਬਲਾ ਆਈ. ਪੀ. ਐੱਲ. ਦੀਆਂ 2 ਧਾਕੜ ਟੀਮਾਂ ਵਿਚਾਲੇ ਹੋਣ ਜਾ ਰਿਹਾ ਹੈ। ਉੱਥੇ ਹੀ ਮੁਕਾਬਲੇ ਤੋਂ ਪਹਿਲਾ ਧੋਨੀ ਨੇ ਪ੍ਰੈਕਟਿਸ ਦੌਰਾਨ ਇਕ ਸ਼ਾਟ ਲਾ ਕੇ ਆਪਣਾ ਦਮ ਦਿਖਾਇਆ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਪਿਛਲੇ ਸੀਜ਼ਨ ਵਿਚ ਸ਼ਾਨਦਾਰ ਫਾਰਮ 'ਚ ਦਿਸੇ ਸੀ ਪਰ ਇਸ ਤੋਂ ਬਾਅਦ ਉਹ ਭਾਰਤੀ ਟੀਮ ਵੱਲੋਂ ਖੇਡਦੇ ਕੁਝ ਖਾਸ ਲੈਅ 'ਚ ਨਹੀਂ ਦਿਸੇ। ਜਦਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉਹ ਆਪਣੀ ਜ਼ਬਰਦਸਤ ਫਾਰਮ 'ਚ ਦਿਸ ਰਹੇ ਹਨ।
ਸਟੇਡੀਅਮ ਤੋਂ ਬਾਹਰ ਮਾਰੀ ਗੇਂਦ
ਪਹਿਲੇ ਆਈ. ਪੀ. ਐੱਲ. ਮੈਚ ਤੋਂ ਪਹਿਲਾਂ ਧੋਨੀ ਨੇ ਪ੍ਰੈਕਟਿਸ ਦੌਰਾਨ ਗਗਨਚੁੰਭੀ ਛੱਕਾ ਲਾਇਆ। ਇਸ ਦੌਰਾਨ ਗੇਂਦ ਸਟੇਡੀਅਮ ਦੇ ਉਪਰੋਂ ਹੁੰਦੀ ਹੋਈ ਬਾਹਰ ਚਲ ਗਈ। ਆਪਣੇ ਇਸ ਸ਼ਾਨਦਾਰ ਛੱਕੇ ਨਾਲ ਧੋਨੀ ਨੇ ਟੀਮਾਂ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਉਹ ਇਸ ਵਾਰ ਵੀ ਆਈ. ਪੀ. ਐੱਲ. ਵਿਚ ਆਪਣਾ ਕਮਾਲ ਦਿਖਾਉਣ ਵਾਲੇ ਹਨ। ਚੇਨਈ ਸੁਪਰ ਕਿੰਗਜ਼ ਨੇ ਪਿਛਲੇ ਆਈ. ਪੀ. ਐੱਲ. ਸੀਜ਼ਨ ਵਿਚ 2 ਸਾਲ ਬਾਅਦ ਵਾਪਸੀ ਕਰਦਿਆਂ ਧੋਨੀ ਦੀ ਕਪਤਾਨੀ ਵਿਚ ਖਿਤਾਬ ਆਪਣੇ ਨਾਂ ਕੀਤਾ ਸੀ। ਇਹ ਸੀ. ਐੱਸ. ਕੇ. ਦਾ ਤੀਜਾ ਖਿਤਾਬ ਸੀ। ਇਸ ਤੋਂ ਪਹਿਲਾਂ ਵੀ ਟੀਮ 2 ਵਾਰ ਧੋਨੀ ਦੀ ਅਗਵਾਈ ਵਿਚ ਚੈਂਪੀਅਨ ਬਣੀ ਸੀ।
ਕੋਹਲੀ ਦਾ ਗੰਭੀਰ ਨੂੰ ਕਰਾਰਾ ਜਵਾਬ, ਕਿਹਾ- ਬਾਹਰ ਬੈਠੇ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ
NEXT STORY