ਚੇਨਈ : ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੇਪਕ ਦੀ ਹੋਲੀ ਪਿਚ ਨੂੰ ਸਮਝਣ 'ਚ ਅਸਫਲ ਰਹਿਣ ਅਤੇ ਗੈਰ ਜ਼ਿੰਮੇਵਾਰੀ ਵਾਲੇ ਸ਼ਾਟ ਖੇਡ ਕੇ ਆਊਟ ਹੋਣ ਵਾਲੇ ਬੱਲੇਬਾਜ਼ਾਂ ਨੂੰ ਮੈਚ ਤੋਂ ਬਾਅਦ ਲੰਮੇ ਹੱਥੀ ਲਿਆ। ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ 'ਤੇ 131 ਦੌੜਾਂ ਹੀ ਬਣਾ ਸਕੀ ਜਿਸ ਨੂੰ ਮੁੰਬਈ ਨੇ 18.3 ਓਵਰ ਵਿਚ ਹਾਸਲ ਕਰ ਲਿਆ। ਧੋਨੀ ਨੇ ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਰੋਹ ਦੌਰਾਨ ਕਿਹਾ, ''ਸਾਨੂੰ ਆਪਣੇ ਘਰ ਦੇ ਹਾਲਾਤ ਨੂੰ ਚੰਗਾ ਤਰ੍ਹਾਂ ਸਮਝਣਾ ਚਾਹੀਦਾ ਸੀ। ਅਸੀਂ 6-7 ਮੈਚ ਇੱਥੇ ਪਹਿਲਾਂ ਹੀ ਖੇਡ ਚੁੱਕੇ ਹਾਂ ਅਤੇ ਘਰ ਵਿਚ ਖੇਡਾਂਣ ਦਾ ਫਾਇਦਾ ਹੁੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਚ ਕਿਸ ਤਰ੍ਹਾਂ ਦੀ ਹੋਵੇਗੀ। ਇਸ 'ਤੇ ਗੇਂਦ ਕਿਸ ਤਰ੍ਹਾਂ ਆਏਗੀ। ਸਾਡੀ ਬੱਲੇਬਾਜ਼ੀ ਬਿਹਤਰ ਹੋਣੀ ਚਾਹੀਦੀ ਸੀ।''

ਧੋਨੀ ਨੇ ਕਿਹਾ, ''ਸਾਡੇ ਕੋਲ ਬਿਹਤਰੀਨ ਬੱਲੇਬਾਜ਼ ਹਨ ਜੋ ਚੰਗਾ ਚੰਗਾ ਖੇਡ ਵੀ ਰਹੇ ਹਨ ਪਰ ਕਈ ਵਾਰ ਅਜਿਹੇ ਸ਼ਾਟ ਖੇਡਦੇ ਹਾਂ ਜੋ ਨਹੀਂ ਖੇਡਣੇ ਚਾਹੀਦੇ। ਅਸੀਂ ਇਨ੍ਹਾਂ ਤਜ਼ਰਬੇਕਾਰ ਖਿਡਾਰੀਆਂ 'ਤੇ ਭਰੋਸਾ ਕੀਤਾ ਜਿਨ੍ਹਾਂ ਨੂੰ ਹਾਲਾਤ ਨੂੰ ਬਿਹਤਰ ਸਮਝਣਾ ਚਾਹੀਦਾ ਸੀ। ਉਮੀਦ ਹੈ ਕਿ ਅਗਲੇ ਮੈਚ ਵਿਚ ਅਜਿਹਾ ਹੀ ਕਰਾਂਗੇ। ਗੇਂਦਬਾਜ਼ੀ ਵਿਚ ਅਸੀਂ ਕਈ ਵਾਰ ਬਦਕਿਸਮਤ ਰਹੇ ਹਾਂ ਕਿਉਂਕਿ ਕਈ ਕੈਚ ਛੁੱਟੇ। ਜਦੋਂ ਸਕੋਰ ਵੱਡਾ ਨਹੀਂ ਸੀ ਤਾਂ ਸਾਨੂੰ ਚੰਗੀ ਗੇਂਦਬਾਜ਼ੀ ਕਰਨੀ ਚਾਹੀਦੀ ਸੀ।''

ਇਸ ਸਾਬਕਾ ਪਾਕਿ ਕ੍ਰਿਕਟਰ ਦਾ ਅਫਰੀਦੀ 'ਤੇ ਵੱਡਾ ਹਮਲਾ, ਕਿਹਾ- ਉਹ ਇਕ ਸਵਾਰਥੀ ਖਿਡਾਰੀ ਹੈ
NEXT STORY