ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਇਮਰਾਨ ਫਰਹਤ ਨੇ ਆਪਣੇ ਹੀ ਦੇਸ਼ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ 'ਤੇ ਵੱਡਾ ਹਮਲਾ ਕੀਤਾ ਹੈ। ਉਸ ਨੇ ਅਫਰੀਦੀ ਦੇ ਬਾਰੇ ਕਿਹਾ ਕਿ ਉਹ ਇਕ ਸਵਾਰਥੀ ਖਿਡਾਰੀ ਹੈ ਜਿਸ ਨੇ ਆਪਣੇ ਫਾਇਦੇ ਲਈ ਕਈ ਖਿਡਾਰੀਆਂ ਦੇ ਕਰੀਅਰ ਬਰਬਾਦ ਕਰ ਦਿੱਤੇ ਹਨ। ਅਫਰੀਦੀ ਨੇ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਸਵੈ ਜੀਵਨੀ 'ਗੇਮ ਚੇਂਜਰ' ਵਿਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਕਸ਼ਮੀਰ ਅਤੇ 2010 ਸਪਾਟ ਫਿਕਸਿੰਗ ਮਾਮਲੇ 'ਤੇ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਾਵੇਦ ਮੀਆਂਦਾਦ, ਵਕਾਰ ਯੂਨਸ ਅਤੇ ਗੌਤਮ ਗੰਭੀਰ ਨੂੰ ਲੈ ਕੇ ਕਈ ਵਿਵਾਦਪੂਰਨ ਬਿਆਨ ਦਿੱਤੇ ਹਨ।


ਹੁਣ ਫਰਹਤ ਨੇ ਟਵੀਟ ਕਰ ਕੇ ਅਫਰੀਦੀ 'ਤੇ ਆਪਣਾ ਗੁੱਸਾ ਕੱਢਿਆ ਹੈ। ਉਸ ਨੇ ਲਿਖਿਆ ਮੈਂ ਅਫਰੀਦੀ ਦੀ ਕਿਤਾਬ ਬਾਰੇ ਜੋ ਵੀ ਸੁਣਿਆ ਹੈ ਉਹ ਸ਼ਰਮਨਾਕ ਹੈ। ਇਕ ਖਿਡਾਰੀ ਜਿਸ ਨੇ ਆਪਣੀ ਉਮਰ ਦੇ ਬਾਰੇ ਕਰੀਬ 20 ਸਾਲਾਂ ਤੱਕ ਝੂਠ ਬੋਲਿਆ ਅਤੇ ਹੁਣ ਉਹ ਸਾਡੇ ਕੁਝ ਸਾਬਕਾ ਮਹਾਨ ਖਿਡਾਰੀਆਂ ਨੂੰ ਦੋਸ਼ ਦੇ ਰਿਹਾ ਹੈ। ਪਾਕਿਸਤਾਨ ਲਈ 40 ਟੈਸਟ ਅਤੇ 58 ਵਨ ਡੇ ਮੈਚ ਖੇਡਣ ਵਾਲੇ ਫਰਹਤ ਨੇ ਲਿਖਿਆ, ''ਮੇਰੇ ਕੋਲ ਇਸ ਝੂਠੇ ਸੰਤ ਦੇ ਬਾਰੇ ਕਈ ਕਹਾਣੀਆਂ ਹਨ ਜਿਸ ਦੇ ਨਾਲ ਮੈਂ ਖੇਡਿਆ ਹਾਂ। ਉਸ ਵਿਚ ਇਕ ਨੇਤਾ ਬਣਨ ਦੇ ਕਾਫੀ ਗੁਣ ਹਨ। ਇਸ ਕਿਤਾਬ ਵਿਚ ਜਿਨ੍ਹਾਂ ਬਾਰੇ ਗਲਤ ਲਿਖਿਆ ਗਿਆ ਹੈ ਮੈਂ ਉਨ੍ਹਾਂ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਅੱਗੇ ਆ ਕੇ ਇਸ ਸਵਾਰਥੀ ਖਿਡਾਰੀ ਬਾਰੇ ਸਾਰਿਆਂ ਨੂੰ ਸੱਚ ਦੱਸਣ, ਜਿਸ ਨੇ ਆਪਣੇ ਫਾਇਦੇ ਲਈ ਕਈ ਖਿਡਾਰੀਆਂ ਦੇ ਕਰੀਅਰ ਬਰਬਾਦ ਕਰ ਦਿੱਤੇ ਹਨ।''

ਜ਼ਿਕਰਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਸਲਮਾਨ ਬਟ ਨੇ ਵੀ ਅਫਰੀਦੀ ਦੇ ਗੰਭੀਰ ਦੋਸ਼ ਲਗਾਏ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਅਫਰੀਦੀ ਨੇ ਉਸਦਾ ਪਾਕਿਸਤਾਨ ਕ੍ਰਿਕਟ ਟੀਮ ਵਿਚ ਵਾਪਸੀ ਦਾ ਰਾਹ ਰੋਕਿਆ ਸੀ। ਉਸ ਨੇ ਕਿਹਾ ਨੇ ਅਫਰੀਦੀ 'ਤੇ ਦੋਸ਼ ਲਾਉਂਦਿਆ ਕਿਹਾ ਕਿ ਵਕਾਰ ਯੂਨਸ ਅਤੇ ਕੋਚ ਗ੍ਰਾਂਟ ਫਲਾਅਰ ਨੇ ਉਸ ਨੂੰ ਬੁਲਾ ਕੇ ਕਿਹਾ ਸੀ ਕਿ ਕੀ ਉਹ ਟੀਮ ਵਿਚ ਵਾਪਸੀ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਹ ਟੀਮ ਵਿਚ ਜਗ੍ਹਾ ਹਾਸਲ ਕਰਨ ਦੇ ਬੇਹੱਦ ਕਰੀਬ ਸੀ ਪਰ ਅਫਰੀਦੀ ਨੇ ਉਸ ਦੀ ਵਾਪਸੀ ਦਾ ਵਿਰੋਧ ਕੀਤਾ।
BCCI ਅੱਗੇ ਝੁਕਿਆ ਕ੍ਰਿਕਟ ਆਸਟਰੇਲੀਆ, ਭਾਰਤ 'ਚ ਵਨ ਡੇ ਖੇਡਣ ਲਈ ਹੋਇਆ ਰਾਜ਼ੀ
NEXT STORY