ਬੈਂਗਲੁਰੂ- ਯਾਰਕਰਮੈਨ ਜਸਪ੍ਰੀਤ ਬੁਮਰਾਹ ਤੇ ਲਸਿਥ ਮਲਿੰਗਾ ਦੇ ਆਖਿਰ ਵਿਚ ਕਮਾਲ ਦੇ ਦੋ ਸ਼ਾਨਦਾਰ ਓਵਰਾਂ ਨਾਲ ਮੁੰਬਈ ਇੰਡੀਅਨਜ਼ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਵੀਰਵਾਰ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ 8 ਵਿਕਟਾਂ 'ਤੇ 187 ਦੌੜਾਂ ਬਣਾਉਣ ਤੋਂ ਬਾਅਦ ਬੈਂਗਲੁਰੂ ਨੂੰ 5 ਵਿਕਟਾਂ 'ਤੇ 181 ਦੌੜਾਂ 'ਤੇ ਰੋਕ ਦਿੱਤਾ। ਏ. ਬੀ. ਡਿਵਿਲੀਅਰਸ ਨੇ 41 ਗੇਂਦਾਂ ਵਿਚ 4 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 70 ਦੌੜਾਂ ਬਣਾਈਆਂ ਪਰ ਬੈਂਗਲੁਰੂ ਨੂੰ ਉਹ ਜਿੱਤ ਨਹੀਂ ਦਿਵਾ ਸਕਿਆ। ਡਿਵਿਲੀਅਰਸ ਤੋਂ ਇਲਾਵਾ ਵਿਰਾਟ ਕੋਹਲੀ ਨੇ 46 ਦੌੜਾਂ ਤੇ ਪਾਰਥਿਵ ਪਟੇਲ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੌਰਾਨ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਵਿਚ ਆਪਣੀਆਂ 5000 ਦੌੜਾਂ ਵੀ ਪੂਰੀਆਂ ਕਰ ਲਈਆਂ ਜਦਕਿ ਡਿਵਿਲੀਅਰਸ ਨੇ 4000 ਦੌੜਾਂ ਦਾ ਅੰਕੜਾ ਪਾਰ ਕੀਤਾ।

ਮੁੰਬਈ ਦੀ ਦੋ ਮੈਚਾਂ ਵਿਚ ਇਹ ਪਹਿਲੀ ਜਿੱਤ ਹੈ, ਜਦਕਿ ਬੈਂਗਲੁਰੂ ਦੀ ਇਹ ਲਗਾਤਾਰ ਦੂਜੀ ਹਾਰ ਹੈ।
ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ (48), ਸੂਰਯਕੁਮਾਰ ਯਾਦਵ (38) ਤੇ ਹਾਰਦਿਕ ਪੰਡਯਾ (ਅਜੇਤੂ 32) ਦੀਆਂ ਉਪਯੋਗੀ ਪਾਰੀਆਂ ਨਾਲ ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿਚ 8 ਵਿਕਟਾਂ 'ਤੇ 187 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਤੇ ਉਸ ਦਾ ਬਾਖੂਬੀ ਬਚਾਅ ਵੀ ਕੀਤਾ। ਮੁੰਬਈ ਵਲੋਂ ਰੋਹਿਤ ਨੇ 33 ਗੇਂਦਾਂ 'ਤੇ 48 ਦੌੜਾਂ ਵਿਚ 8 ਚੌਕੇ ਤੇ ਇਕ ਛੱਕਾ ਲਾਇਆ। ਸੂਰਯਕੁਮਾਰ ਨੇ 24 ਗੇਂਦਾਂ 'ਤੇ 38 ਦੌੜਾਂ 'ਚ 4 ਚੌਕੇ ਤੇ ਇਕ ਛੱਕਾ ਲਾਇਆ, ਜਦਕਿ ਹਾਰਦਿਕ ਪੰਡਯਾ ਨੇ ਸਿਰਫ 14 ਗੇਂਦਾਂ 'ਤੇ ਅਜੇਤੂ 32 ਦੌੜਾਂ ਵਿਚ ਦੋ ਚੌਕੇ ਤੇ ਤਿੰਨ ਛੱਕੇ ਲਾਏ। ਓਪਨਰ ਕਵਿੰਟਨ ਡੀ ਕੌਕ ਨੇ 20 ਗੇਂਦਾਂ 'ਤੇ 23 ਦੌੜਾਂ ਵਿਚ ਦੋ ਚੌਕੇ ਤੇ ਇਕ ਛੱਕਾ ਲਾਇਆ। ਪਿਛਲੇ ਮੈਚ ਵਿਚ ਅਰਧ ਸੈਂਕੜਾ ਬਣਾਉਣ ਵਾਲੇ ਯੁਵਰਾਜ ਸਿੰਘ ਨੇ 23 ਦੌੜਾਂ ਬਣਾਈਆਂ। ਯੁਵਰਾਜ ਨੇ 12 ਗੇਂਦਾਂ ਦੀ ਪਾਰੀ 'ਚ ਤਿੰਨ ਛੱਕੇ ਲਾਏ। ਮੁੰਬਈ ਨੇ ਇਕ ਸਮੇਂ ਤਿੰਨ ਵਿਕਟਾਂ 'ਤੇ 142 ਦੌੜਾਂ ਦੀ ਸਥਿਤੀ ਤੋਂ ਸਿਰਫ 5 ਦੌੜਾਂ ਦੇ ਫਰਕ ਵਿਚ ਚਾਰ ਵਿਕਟਾਂ ਗੁਆਈਆਂ ਤੇ ਉਸਦਾ ਸਕੋਰ 7 ਵਿਕਟਾਂ 'ਤੇ 147 ਦੌੜਾਂ ਹੋ ਗਿਆ ਪਰ ਪੰਡਯਾ ਨੇ ਡੈੱਥ ਓਵਰਾਂ ਵਿਚ ਜ਼ੋਰਦਾਰ ਸ਼ਾਟਾਂ ਖੇਡਦੇ ਹੋਏ ਮੁੰਬਈ ਦੀ ਪਾਰੀ ਨੂੰ ਗਤੀ ਦਿੱਤੀ ਤੇ ਉਸ ਨੂੰ ਮਜ਼ਬੂਤ ਸਕੋਰ ਤਕ ਪਹੁੰਚਾਇਆ। ਬੈਂਗਲੁਰੂ ਵਲੋਂ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ 4 ਓਵਰਾਂ ਵਿਚ 38 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ ਤੇ ਮੁਹੰਮਦ ਸਿਰਾਜ ਨੂੰ 2-2 ਵਿਕਟਾਂ ਮਿਲੀਆਂ।
ਟੀਮਾਂ :
ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ (ਕਪਤਾਨ), ਪਾਰਥਿਵ ਪਟੇਲ, ਮੋਇਨ ਅਲੀ, ਏ ਬੀ ਡਿਵਿਲਿਅਰਜ਼, ਸ਼ਿਮਰੋਨ ਹੈਟਮਾਇਰ, ਸ਼ਿਵਮ ਦੁਬੇ, ਕਾਲਿਨ ਡੀ ਗ੍ਰੈਂਡਹਾਮ, ਨਵਦੀਪ ਸੈਣੀ, ਯੂਜਵਿੰਦਰ ਚਾਹਲ, ਉਮੇਸ਼ ਯਾਦਵ, ਮੁਹੰਮਦ ਸਿਰਾਜ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ.), ਕੁਇੰਟਨ ਡੀਕਾਕ, ਸੂਰਿਆ ਕੁਮਾਰ ਯਾਦਵ, ਯੁਵਰਾਜ ਸਿੰਘ, ਕੀਰੋਨ ਪੋਲਾਰਡ, ਹਰਦਿਕ ਪੰਡਯਾ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨੇਗਨ, ਲਸਿਥ ਮਲਿੰਗਾ, ਮਯੰਕ ਮਾਰਕੰਡੇ, ਜਸਪ੍ਰਿਤ ਬੁੱਮਰਾਹ।
ਸ਼ਾਰਜਾਹ ਮਾਸਟਰਸ : ਅਭਿਜੀਤ ਨੂੰ ਹਰਾ ਅਰਨੈਸਟੋ ਸਿੰਗਲ ਬੜ੍ਹਤ 'ਤੇ
NEXT STORY