ਨਵੀਂ ਦਿੱਲੀ : ਤੀਜੇ ਸ਼ਾਰਜਾਹ ਮਾਸਟਰਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ 6ਵੇਂ ਰਾਊਂਡ ਵਿਚ ਭਾਰਤ ਦੇ ਦੂਜੇ ਬੋਰਡ 'ਤੇ ਅਭਿਜੀਤ ਗੁਪਤਾ ਨੂੰ ਹਰਾਉਂਦਿਆਂ ਪ੍ਰਤੀਯੋਗਿਤਾ ਦੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਰੂਸ ਦੇ ਗ੍ਰੈਂਡਮਾਸਟਰ ਇਨਾਰਕੇਵ ਅਰਨੈਸਟੋ ਨੇ 5.5 ਅੰਕ ਬਣਾ ਕੇ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਸਿਸਿਲੀਅਨ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਅਭਿਜੀਤ ਨੂੰ ਆਪਣੇ ਰਾਜਾ ਨੂੰ ਕੇਂਦਰ 'ਤੇ ਰੱਖ ਕੇ ਖੇਡਣਾ ਭਾਰੀ ਪੈ ਗਿਆ ਤੇ ਉਸ ਨੂੰ ਸਿਰਫ 37 ਚਾਲਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਬੋਰਡ 'ਤੇ ਟਾਪ ਸੀਡ ਚੀਨ ਦੇ ਹਾਓ ਵਾਂਗ ਤੇ ਈਰਾਨ ਦੇ ਪਰਹਮ ਮਘਸੂਦਲੂ ਨੇ ਮੁਕਾਬਲਾ ਡਰਾਅ ਖੇਡਿਆ ਤੇ ਤੀਜੇ ਬੋਰਡ 'ਤੇ ਰੂਸ ਦੇ ਵਲਾਦੀਮਿਰ ਫੇਡੋਸੀਵ ਤੇ ਉਜਬੇਕਿਸਤਾਨ ਦੇ ਨੋਦਿਰਬੇਕ ਵਿਚਾਲੇ ਬਾਜ਼ੀ ਡਰਾਅ ਰਹੀ। ਇਸ ਤਰ੍ਹਾਂ ਚੋਟੀ 'ਤੇ ਇਨਾਰਕੇਵ ਅਰਨੈਸਟੋ 5.5 ਅੰਕਾਂ ਨਾਲ ਸਭ ਤੋਂ ਅੱਗੇ ਹੈ। ਪ੍ਰਤੀਯੋਗਿਤਾ ਵਿਚ 6 ਰਾਊਂਡਾਂ ਤੋਂ ਬਾਅਦ ਭਾਰਤੀ ਖਿਡਾਰੀਆਂ ਵਿਚ ਨਿਹਾਲ ਸਰੀਨ, ਅਭਿਜੀਤ ਗੁਪਤਾ, ਅਦਿੱਤਿਆ ਮਿੱਤਲ, ਰੌਣਕ ਸਾਧਵਾਨੀ, ਵਿਘਨੇਸ਼ ਐੱਨ. ਆਰ., ਦੀਪਨ ਚੱਕਰਵਰਤੀ ਵਿਸ਼ਣੂ ਪ੍ਰਸੰਨਾ 4.5 ਅੰਕਾਂ 'ਤੇ ਖੇਡ ਰਹੇ ਹਨ।
ਐੱਨ. ਆਰ. ਏ. ਆਈ. ਨੂੰ ਸਰਵਸ੍ਰੇਸ਼ਠ ਸਪੋਰਟਸ ਫੈੱਡਰੇਸ਼ਨ ਐਵਾਰਡ
NEXT STORY