ਸਪੋਰਟਸ ਡੈਸਕ : ਕੋਲਕਾਤਾ ਦੇ ਖਿਲਾਫ ਖੇਡਦੇ ਹੋਏ ਚੇਨਈ ਸੁਪਰਕਿੰਗਸ ਦੇ ਖਿਡਾਰੀ ਰਵਿੰਦਰ ਜਡੇਜਾ ਨੇ ਆਂਦਰੇ ਰਸੇਲ ਦੇ ਇਕ ਛੱਕੇ ਨੂੰ ਇਕ ਹੱਥ ਨਾਲ ਰੋਕ ਦਿੱਤਾ। ਹਾਲਾਂਕਿ ਇਹ ਨਾਮੁਮਕਿਨ ਸੀ ਪਰ ਕਹਿੰਦੇ ਹਨ ਕਿ ਕ੍ਰਿਕਟ ਦੇ ਮੈਦਾਨ 'ਚ ਕੁਝ ਵੀ ਹੋ ਸਕਦਾ ਹੈ। 14ਵੇਂ ਓਵਰ ਦੀ ਦੂਜੀ ਗੇਂਦ 'ਤੇ ਸਟ੍ਰਾਈਕ 'ਤੇ ਖੜੇ ਰਸੇਲ ਨੇ ਸਕਾਟ ਕੁੱਗੇਲੇਇਜਨ ਦੀ ਗੇਂਦ 'ਤੇ ਛੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬਾਊਂਡਰੀ ਪਾਰ ਕਰਨ ਤੋਂ ਪਹਿਲਾਂ ਹੀ ਜਡੇਜਾ ਨੇ ਇਕ ਹੱਥ ਨਾਲ ਬਾਲ ਰੋਕ ਦਿੱਤੀ।
ਸ਼ਾਟ ਇੰਨਾ ਜ਼ਬਰਦਸਤ ਸੀ ਕਿ ਜਡੇਜਾ ਕੈਚ ਨਹੀਂ ਫੜ ਪਾਏ ਪਰ ਉਹ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਅੱਗੇ ਸੁੱਟਿਆ ਕੇ ਛੱਕਾ ਰੋਕਣ 'ਚ ਕਾਮਯਾਬ ਰਹੇ। ਆਈ. ਪੀ. ਐੱਲ ਨੇ ਇਸ ਦਾ ਵੀਡੀਓ ਅਪਲੋਡ ਕੀਤਾ ਹੈ ਤੇ ਟਵੀਟਰ 'ਤੇ ਇਸ ਨੂੰ ਸ਼ੇਅਰ ਕੀਤਾ ਹੈ। ਤੁਹਾਨੂੰ ਇਸ ਵੀਡੀਓ ਨੂੰ ਵੇਖਣਾ ਚਾਹੀਦਾ ਹੈ। ਗੌਰ ਹੋ ਕਿ ਚੇਨਈ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ 9 ਵਿਕਟਾਂ ਗੁਆ 20 ਓਵਰ 'ਚ 108 ਦੌੜਾਂ ਹੀ ਬਣਾ ਪਾਈ। ਹਾਲਾਂਕਿ ਰਸੇਲ (44 ਗੇਂਦਾਂ 'ਤੇ 50 ਦੌੜਾਂ) ਦਾ ਬੱਲਾ ਖਾਮੋਸ਼ ਵਿਖਾਈ ਦਿੱਤਾ ਪਰ ਉਹ ਫਿਰ ਵੀ ਅਰਧਸ਼ਤਕ ਲਗਾਉਣ 'ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਕੋਈ ਹੋਰ ਖਿਡਾਰੀ 20 ਦੋੜਾਂ ਵੀ ਨਹੀਂ ਬਣਾ ਸਕਿਆ। ਦੂਜੇ ਪਾਸੇ ਚੇਨਈ ਦੇ ਦੀਪਕ ਚਾਹਰ ਅੱਜ ਛਾ ਗਏ ਤੇ ਚਾਰ ਓਵਰ ਖਿਡਾਉਂਦੇ ਹੋਏ 4 ਓਵਰ 'ਚ 20 ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਮੈਚ ਦੌਰਾਨ ਜਦੋਂ ਰਵਿੰਦਰ ਜਡੇਜਾ ਨੇ ਟੀਮਮੇਟ ਰੈਨਾ ਦਾ ਹੀ ਕੀਤਾ ਕੈਚ (ਵੀਡੀਓ)
NEXT STORY