ਨਵੀਂ ਦਿੱਲੀ— ਅੰਪਾਇਰ ਐੱਸ. ਰਵੀ. ਦੇ ਖਿਲਾਫ ਕੋਈ ਬਹੁਤ ਐਕਸ਼ਨ ਲਏ ਜਾਣ ਦੀ ਉਮੀਦ ਘੱਟ ਹੀ ਹੈ। RCB Vs MI ਦੇ ਮੈਚ ਦੌਰਾਨ ਆਖਰੀ ਬਾਲ 'ਤੇ ਨੋ ਬਾਲ ਨਾ ਦੇਣ ਨੂੰ ਲੈ ਕੇ ਵਿਰਾਟ ਕੋਹਲੀ ਨੇ ਨਰਾਜਗੀ ਜਤਾਈ ਸੀ, ਪਰ BCCI ਰੋਸਟਰ 'ਚ ਇੰਟਰਨੈਸ਼ਨਲ ਮੈਚਾਂ ਦਾ ਅਨੁਭਵ ਰੱਖਣ ਵਾਲੇ ਅੰਪਾਇਰਾਂ ਦੀ ਕਮੀ ਨੂੰ ਵੇਖਦੇ ਹੋਏ ਸੱਜਾ ਦੀ ਉਮੀਦ ਨਹੀਂ ਹੈ। ਰਤਮਾਨ 'ਚ 56 ਆਈ. ਪੀ. ਐੱਲ ਮੈਚਾਂ ਲਈ ਆਨ-ਫੀਲਡ ਤੇ ਟੀ. ਵੀ ਡਿਊਟੀ ਲਈ ਸਿਰਫ 11 ਭਾਰਤੀ ਅੰਪਾਇਰ ਉਪਲੱਬਧ ਹਨ। ਜਿਸ ਦਾ ਮਤਲਬ ਹੈ ਰਵੀ ਨੂੰ ਮੈਚ ਰੈਫਰੀ ਵਲੋਂ ਨੈਗੇਟਿਵ ਮਾਰਕਿੰਗ ਮਿਲ ਸਕਦੀ ਹੈ ਪਰ BCCI ਇਸ ਤੋਂ ਜ਼ਿਆਦਾ ਸ਼ਾਇਦ ਹੀ ਕੋਈ ਸਖਤ ਕਦਮ ਚੁੱਕੇ ਜਾਣ।
ਅੰਪਾਇਰਾਂ ਦੀ ਅਸਾਇਨਮੈਂਟ ਦੇਖਣ ਵਾਲੀ ਡਿਫੈਕਟ ਅੰਪਾਰਿੰਗ ਸਭ-ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਅਜੇ ਸਾਡੇ ਕੋਲ ਆਨ-ਫੀਲਡ ਤੇ ਟੀ. ਵੀ ਡਿਊਟੀ ਲਈ ਵਰਤਮਾਨ 'ਚ ਸਿਰਫ 17 ਅੰਪਾਇਰ ਹੈ। ਜਿਸ 'ਚ ਐਲੀਟ ਪੈਨਲ 'ਚ 11 ਭਾਰਤੀ ਅਤੇ ਛੇ ਵਿਦੇਸ਼ੀ ਅੰਪਾਇਰ ਹਨ। ਉਨ੍ਹਾਂ ਤੋਂ ਇਲਾਵਾ, ਚੌਥੇ ਅੰਪਾਇਰ ਦੇ ਰੂਪ 'ਚ ਸਾਡੇ ਕੋਲ ਛੇ ਹੋਰ ਅੰਪਾਇਰ ਹਨ।
ਰਵੀ ਆਈ. ਸੀ. ਸੀ. ਦੇ ਏਲੀਟ ਪੈਨਲ 'ਚ ਇਕਮਾਤਰ ਭਾਰਤੀ ਅੰਪਾਇਰ ਹਨ। ਉਹ ਲਸਿਥ ਮਲਿੰਗਾ ਦੇ ਆਖਰੀ ਓਵਰ ਦੀ ਲਾਸਟ ਗੇਂਦ ਨੂੰ ਨੋ ਬਾਲ ਦੇਣ 'ਚ ਅਸਫਲ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਆਰ. ਸੀ. ਬੀ ਦੇ ਵਰਤਮਾਨ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਅੰਪਾਇਰਾਂ ਨੂੰ ਆਪਣੀ ਅੱਖਾਂ ਖੁੱਲੀ ਰੱਖਣੀਆਂ ਚਾਹੀਦੀਆਂ ਹਨ। ਉਥੇ ਹੀ, ਐੱਮ. ਆਈ ਦੇ ਕਪਤਾਨ ਰੋਹੀਤ ਸ਼ਰਮਾ ਨੇ ਦੂਜੇ ਆਨ-ਫੀਲਡ ਅੰਪਾਇਰ ਸੀ ਨੰਦਨ ਦੀ ਆਲੋਚਨਾ ਕੀਤੀ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਹੀ ਨੰਦਨ ਨੂੰ BCCI ਨੇ ਬੈਸਟ ਭਾਰਤੀ ਅੰਪਾਇਰ ਦਾ ਇਨਾਮ ਦਿੱਤਾ ਸੀ।
ਕਮੇਟੀ ਦੇ ਮੈਂਬਰ ਨੇ ਅੱਗੇ ਕਿਹਾ, ਮੈਚ ਰੈਫਰੀ ਮਨੂੰ ਨਾਇਰ ਦੇ ਕੋਲ ਆਪਣੀ ਰਿਪੋਰਟ 'ਚ ਰਵੀ ਤੇ ਨੰਦਨ ਦੁਆਰਾ ਗਲਤੀਆਂ ਨੂੰ ਦਰਜ ਕਰਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ। ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਰਵੀ ਦੀ ਆਪਸ਼ਨ ਹੋਰ ਵੀ ਖ਼ਰਾਬ ਹੋਵੇਗੀ। ਇਸ ਲਈ ਉਨ੍ਹਾਂ ਨੂੰ ਸਜਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਯੁਵਰਾਜ ਤੋਂ 3 ਲਗਾਤਾਰ ਛੱਕੇ ਖਾਣ ਤੋਂ ਬਾਅਦ ਸਟੁਅਰਟ ਬ੍ਰਾਡ ਨੇ ਚਾਹਲ ਨੂੰ ਦਿੱਤਾ ਇਹ ਚੈਲੰਜ
NEXT STORY