ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਟੀਮ ਨੂੰ ਆਈ.ਪੀ.ਐਲ. 2020 ਦੀ ਸ਼ੁਰੂਆਤ ਵਿਚ ਕੁੱਝ ਖ਼ਾਸ ਕਾਮਯਾਬੀ ਨਹੀਂ ਮਿਲੀ ਸੀ ਪਰ ਜਿਸ ਤਰ੍ਹਾਂ ਇਸ ਟੀਮ ਨੇ ਲਗਾਤਾਰ 4 ਜਿੱਤਾਂ ਦਰਜ ਕੀਤੀਆਂ ਹਨ, ਉਹ ਕਾਬਿਲ-ਏ-ਤਾਰੀਫ਼ ਹੈ। ਸ਼ਨੀਵਾਰ ਨੂੰ ਪੰਜਾਬ ਟੀਮ ਨੇ ਸਨਰਾਇਜ਼ਰਸ ਹੈਦਰਾਬਾਦ ਨੂੰ ਰੋਮਾਂਚਕ ਮੁਕਾਬਲੇ ਵਿਚ 12 ਦੌੜਾਂ ਨਾਲ ਮਾਤ ਦਿੱਤੀ ਅਤੇ ਪੁਆਇੰਟ ਟੇਬਲ ਵਿਚ 5ਵਾਂ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ
ਇਸ ਜਿੱਤ ਦੇ ਬਾਅਦ ਪੰਜਾਬ ਦੇ ਖਿਡਾਰੀ ਕਾਫ਼ੀ ਉਤਸ਼ਾਹਿਤ ਹਨ, ਉਥੇ ਹੀ ਟੀਮ ਦੀ ਮਾਲਕਣ ਪ੍ਰੀਤੀ ਜਿੰਟਾ ਦੀ ਖੁਸ਼ੀ ਵਿਚ ਵੀ ਚਾਰ ਚੰਨ ਲੱਗ ਗਏ ਹਨ। ਜਿੱਤ ਦੇ ਬਾਅਦ ਪ੍ਰੀਤੀ ਨੇ ਮੈਦਾਨ ਦੀ ਵੱਲ ਰੁਖ਼ ਕਰਦੇ ਹੋਏ ਫਲਾਇੰਗ ਕਿੱਸ ਦੇ ਦਿੱਤੀ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਪ੍ਰੀਤੀ ਨੇ ਟਵਿਟਰ 'ਤੇ ਲਿਖਿਆ, 'ਮੈਂ ਇੰਨੀ ਉਤਸ਼ਾਹਿਤ ਹਾਂ ਕਿ ਅੱਜ ਸੋ ਨਹੀਂ ਪਾਵਾਂਗੀ ਪਰ ਕੋਈ ਗੱਲ ਨਹੀਂ, ਆਪਣਾ ਪੰਜਾਬ ਜਿੱਤ ਗਿਆ। ਉਮੀਦ ਕਰਦੀ ਹਾਂ ਕਿ ਅਸੀਂ ਲੋਕ ਆਪਣੇ ਪ੍ਰਸ਼ੰਸਕਾਂ ਨੂੰ ਝੱਟਕਾ ਨਹੀਂ ਦੇਵਾਂਗੇ। ਅੱਜ ਸਾਨੂੰ ਸਬਕ ਮਿਲਿਆ ਹੈ ਕਿ ਸਾਨੂੰ ਅਖ਼ੀਰ ਤੱਕ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਅੰਤ ਤੱਕ ਲੜਾਈ ਜਾਰੀ ਰੱਖਣੀ ਚਾਹੀਦੀ ਹੈ।' ਨਾਲ ਹੀ ਨਾਲ ਪ੍ਰੀਤੀ ਨੇ ਜਿੱਤ ਦਾ ਸਿਹਰਾ ਆਪਣੀ ਟੀਮ ਦੇ ਗੇਂਦਬਾਜ਼ਾਂ ਨੂੰ ਦਿੱਤਾ ਹੈ, ਜਿਸ ਵਿਚ ਕ੍ਰਿਸ ਜਾਰਡਨ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਅਸ਼ਵਿਨ ਮੁਰੁਗਨ ਅਤੇ ਮਨਦੀਪ ਸਿੰਘ ਸ਼ਾਮਲ ਹਨ। ਨਾਲ ਹੀ ਨਾਲ ਪ੍ਰੀਤੀ ਨੇ ਕੇ.ਐਲ. ਰਾਹੁਲ ਦੀ ਕਪਤਾਨੀ ਦੀ ਵੀ ਤਾਰੀਫ਼ ਕੀਤੀ ਹੈ।
IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ
NEXT STORY