ਨਵੀਂ ਦਿੱਲੀ : ਆਈ.ਪੀ.ਐੱਲ. ਸ਼ੁਰੂ ਹੋਣ ਵਿਚ ਸਿਰਫ਼ 7 ਦਿਨ ਹੀ ਬਾਕੀ ਬਚੇ ਹਨ ਅਤੇ 8 ਟੀਮਾਂ ਦੇ ਕਪਤਾਨਾਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਟੂਰਨਾਮੈਂਟ ਵਿਚ ਕਿਸੇ ਟੀਮ ਦੀ ਕਮਾਨ ਐੱਮ.ਐੱਸ.ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਅਨੁਭਵੀ ਖਿਡਾਰੀਆਂ ਦੇ ਹੱਥਾਂ ਵਿਚ ਹੈ ਤਾਂ ਕਿਸੇ ਟੀਮ ਦੀ ਕਪਤਾਨੀ ਸ਼੍ਰੇਅਸ ਅਈਅਰ ਵਰਗੇ ਨੌਜਵਾਨ ਖਿਡਾਰੀ ਕਰ ਰਹੇ ਹਨ। ਆਓ ਜਾਣਦੇ ਹਾਂ ਕਿਸੇ ਕਪਤਾਨ ਨੂੰ ਇਸ ਇਸ ਸੀਜ਼ਨ ਵਿਚ ਕਿੰਨੀ ਤਨਖ਼ਾਹ ਮਿਲੇਗੀ।
ਰਾਇਲ ਚੈਲੇਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦੀ ਟੀਮ ਪਿਛਲੀ 12 ਕੋਸ਼ਿਸ਼ਾਂ ਵਿਚ ਇਕ ਵਾਰ ਵੀ ਖ਼ਿਤਾਬ ਨਹੀਂ ਜਿੱਤ ਸਕੀ ਹੈ। ਇਕ ਵਾਰ ਫਿਰ ਹਰ ਕਿਸੇ ਨੂੰ ਕੋਹਲੀ ਤੋਂ ਕਿਸੇ ਕਮਾਲ ਦੀ ਉਮੀਦ ਹੈ। ਇਸ ਸੀਜ਼ਨ ਲਈ ਕੋਹਲੀ ਨੂੰ 17 ਕਰੋੜ ਰੁਪਏ ਮਿਲਣਗੇ।

2018 ਵਿਚ ਗੌਤਮ ਗੰਭੀਰ ਦੇ ਦਿੱਲੀ ਕੈਪੀਟਲਸ ਦੀ ਕਪਤਾਨੀ ਛੱਡਣ ਦੇ ਬਾਅਦ ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਨੂੰ ਟੀਮ ਦੀ ਕਮਾਨ ਸੌਂਪੀ ਗਈ। ਅਗਲੇ ਹੀ ਸੀਜ਼ਨ ਨੇ ਟੀਮ ਨੂੰ ਕਵਾਲੀਫਾਇਰਸ ਤੱਕ ਪਹੁੰਚਾ ਦਿੱਤਾ। ਇਸ ਵਾਰ ਵੀ ਉਹ ਟੀਮ ਦੀ ਕਪਤਾਨ ਸੰਭਾਲਣਗੇ ਅਤੇ ਉਨ੍ਹਾਂ ਨੂੰ ਇਸ ਸੀਜ਼ਨ 7 ਕਰੋੜ ਰੁਪਏ ਮਿਲਣਗੇ।

ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਇਸ ਸੀਜ਼ਨ 7.4 ਕਰੋੜ ਰੁਪਏ ਮਿਲਣਗੇ। ਉਂਝ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੋ ਤਾਂ ਪਿਛਲੀ ਵਾਰ ਟੀਮ ਟਾਪ 4 ਵਿਚ ਵੀ ਨਹੀਂ ਪਹੁੰਚ ਸਕੀ ਸੀ।

ਆਪਣੀ ਕਪਤਾਨੀ ਵਿਚ ਸਨਰਾਈਜ਼ਰਸ ਹੈਦਰਾਬਾਅਦ ਨੂੰ ਇਕ ਵਾਰ ਚੈਂਪੀਅਨ ਬਣਾ ਚੁੱਕੇ ਡੈਵਿਡ ਵਾਰਨਰ ਟੀਮ ਦੀ ਕਮਾਨ ਸੰਭਾਲਣ ਲਈ ਇਕ ਵਾਰ ਫਿਰ ਤਿਆਰ ਹਨ। ਇਸ ਸੀਜ਼ਨ ਵਾਰਨਰ ਨੂੰ ਸਾਢੇ 12 ਕਰੋੜ ਰੁਪਏ ਮਿਲਣਗੇ।

2018 ਵਿਚ ਬਾਲ ਟੈਪਰਿੰਗ ਕਾਰਨ ਰਾਜਸਥਾਨ ਰਾਇਲਜ਼ ਦੀ ਕਪਤਾਨੀ ਗਵਾਉਣ ਵਾਲੇ ਸਟੀਵ ਸਮਿਥ ਇਸ ਸੀਜ਼ਨ ਫਿਰ ਤੋਂ ਕਪਤਾਨੀ ਕਰਦੇ ਹੋਏ ਨਜ਼ਰ ਆ ਸਕਦੇ ਹਨ। ਰਾਜਸਥਾਨ ਨੇ ਉਨ੍ਹਾਂ ਨੂੰ ਸਾਢੈ 12 ਕਰੋੜ ਰੁਪਏ ਵਿਚ ਇਸ ਸੀਜ਼ਨ ਲਈ ਰਿਟੇਨ ਕੀਤਾ।

ਇਸ ਸੀਜ਼ਨ ਪਹਿਲੀ ਵਾਰ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕਰਨ ਲਈ ਤਿਆਰ ਕੇ.ਐਲ.ਰਾਹੁਲ ਨੂੰ 11 ਕਰੋੜ ਰੁਪਏ ਮਿਲਣਗੇ।

ਆਈ.ਪੀ.ਐੱਲ. ਦੇ ਸਭ ਤੋਂ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਨੂੰ 4 ਵਾਰ ਚੈਂਪੀਅਨ ਬਣਾਇਆ। ਇਸ ਸੀਜ਼ਨ ਰੋਹਿਤ ਨੂੰ 15 ਕਰੋੜ ਰੁਪਏ ਮਿਲਣਗੇ।

ਚੇਨੱਈ ਸੁਪਰ ਕਿੰਗਜ਼ ਨੂੰ 3 ਵਾਰ ਖ਼ਿਤਾਬ ਦਿਵਾ ਚੁੱਕੇ ਐੱਮ.ਐੱਸ. ਧੋਨੀ ਨੂੰ 15 ਕਰੋੜ ਰੁਪਏ ਮਿਲਣਗੇ। ਉਹ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿਚੋਂ ਇਕ ਹਨ।

IPL ਸ਼ੁਰੂ ਹੋਣ ਤੋਂ ਪਹਿਲਾਂ ਬੈਟ ਦੀ ਮੁਰੰਮਤ ਕਰਦੇ ਦਿਖੇ ਵਿਰਾਟ ਕੋਹਲੀ, ਵੇਖੋ ਵੀਡੀਓ
NEXT STORY