ਸ਼ਾਰਜਾਹ- ਸ਼ਾਰਜਾਹ ਦੇ ਮੈਦਾਨ 'ਤੇ 19ਵੇਂ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 7 ਵਿਕਟਾਂ 'ਤੇ 186 ਦੌੜਾਂ ਸੀ। ਉਸ ਨੂੰ ਉਮੀਦ ਸੀ ਕਿ ਕਿਸੇ ਤਰ੍ਹਾਂ ਟੀਮ ਦਾ ਸਕੋਰ 200 ਤੱਕ ਪਹੁੰਚ ਜਾਵੇ ਪਰ ਜੋਫ੍ਰਾ ਆਰਚਰ ਨੇ ਇਸ ਵਾਰ ਬੱਲੇ ਨਾਲ ਕਮਾਲ ਕੀਤਾ ਅਤੇ ਸਿਰਫ 8 ਗੇਂਦਾਂ 'ਤੇ 27 ਦੌੜਾਂ ਬਣਾ ਦਿੱਤੀਆਂ। ਆਈ. ਪੀ. ਐੱਲ. 2020 ਦੇ ਚੌਥੇ ਮੈਚ 'ਚ ਆਰਚਰ ਨੇ ਪਾਰੀ ਦੇ ਆਖਰੀ ਓਵਰ 'ਚ ਇਕ, ਦੋ ਨਹੀਂ ਬਲਕਿ ਲਗਾਤਾਰ ਚਾਰ ਛੱਕੇ ਲਗਾਏ। ਲੂੰਗੀ ਇਨਗਿਡੀ ਦੇ ਇਸ ਓਵਰ 'ਚ ਕੁੱਲ 30 ਦੌੜਾਂ ਬਣੀਆਂ।
ਦਰਅਸਲ, ਕਪਤਾਨ ਧੋਨੀ ਨੇ ਆਖਰੀ ਓਵਰ 'ਚ ਗੇਂਦ ਲੂੰਗੀ ਨੂੰ ਸੌਂਪੀ। ਲੂੰਗੀ ਦੇ ਸਾਹਮਣੇ ਆਰਚਰ ਨੇ ਪਹਿਲੀ ਗੇਂਦ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਦੂਜੀ ਗੇਂਦ 'ਤੇ ਆਰਚਰ ਨੇ ਛੱਕਾ ਲਗਾਇਆ। ਇਸ ਤੋਂ ਬਾਅਦ ਤੀਜੀ ਗੇਂਦ 'ਨੋ ਬਾਲ' ਸੁੱਟੀ, ਆਰਚਰ ਨੇ ਇਸ 'ਤੇ ਵੀ ਛੱਕਾ ਲਗਾ ਦਿੱਤਾ। ਇਸ ਤਰ੍ਹਾਂ ਨਾਲ ਇਸ ਗੇਂਦ 'ਤੇ ਸੱਤ ਦੌੜਾਂ ਬਣੀਆਂ। ਇਸ ਤੋਂ ਬਾਅਦ ਲੂੰਗੀ ਇਨਗਿਡੀ ਨੇ ਅਗਲੀ ਗੇਂਦ ਵੀ ਨੋ ਬਾਲ ਸੁੱਟੀ, ਜਿਸ 'ਤੇ ਆਰਚਰ ਨੇ ਫਿਰ ਛੱਕਾ ਲਗਾਇਆ। ਇਸ ਤਰ੍ਹਾਂ ਗੇਂਦ 'ਤੇ ਸੱਤ ਦੌੜਾਂ ਬਣੀਆਂ। ਇਸ ਦੇ ਨਾਲ ਹੀ ਇਨਗਿਡੀ ਨੇ ਵਾਈਡ ਗੇਂਦ ਸੁੱਟੀ ਅਤੇ ਆਰਚਰ ਨੇ ਸਿਰਫ 2 ਗੇਂਦਾਂ 'ਚ 27 ਦੌੜਾਂ ਬਣਾਈਆਂ। ਇਸ ਓਵਰ ਦੀ ਬਦੌਲਤ ਰਾਜਸਥਾਨ ਦਾ ਸਕੋਰ 7 ਵਿਕਟਾਂ 'ਤੇ 216 ਤੱਕ ਪਹੁੰਚ ਗਿਆ।
ਸੁਨੀਲ ਨਾਰਾਇਣਨ ਖੇਡੇਗਾ ਵਿਸ਼ਵ ਸ਼ਤਰੰਜ ਚੈਂਪੀਅਨ ਕਾਰਲਸਨ ਨਾਲ ਮੁਕਾਬਲਾ
NEXT STORY