ਆਬੂਧਾਬੀ (ਯੂ. ਐੱਨ. ਆਈ.)– ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਬੁੱਧਵਾਰ ਨੂੰ ਹੋਣ ਵਾਲੀ ਜ਼ੋਰਦਾਰ ਟੱਕਰ ਨਾਲ ਆਈ. ਪੀ. ਐੱਲ. ਦਾ ਇਕ ਪਲੇਅ ਆਫ ਤੈਅ ਹੋ ਜਾਵੇਗਾ। ਮੁੰਬਈ ਇਸ ਸਮੇਂ ਆਈ. ਪੀ. ਐੱਲ. ਅੰਕ ਸੂਚੀ ਵਿਚ 11 ਮੈਚਾਂ ਵਿਚੋਂ 7 ਜਿੱਤਾਂ, 4 ਹਾਰਾਂ ਤੇ 14 ਅੰਕਾਂ ਨਾਲ ਚੋਟੀ ਦੇ ਸਥਾਨ ’ਤੇ ਹੈ ਜਦਕਿ ਬੈਂਗਲੁਰੂ ਦੀ ਵੀ ਇਹ ਹੀ ਸਥਿਤੀ ਹੈ ਪਰ ਨੈੱਟ ਰਨ ਰੇਟ ਦੇ ਆਧਾਰ ’ਤੇ ਮੁੰਬਈ ਪਹਿਲੇ ਤੇ ਬੈਂਗਲੁਰੂ ਤੀਜੇ ਸਥਾਨ ’ਤੇ ਹੈ।
ਮੁੰਬਈ ਤੇ ਬੈਂਗਲੁਰੂ ਵਿਚਾਲੇ ਹੋਣ ਵਾਲੇ ਮੁਕਾਬਲੇ ਵਿਚੋਂ ਜਿਹੜੀ ਵੀ ਟੀਮ ਜਿੱਤ ਕੇ 16 ਅੰਕਾਂ ’ਤੇ ਪਹੁੰਚੇਗੀ, ਉਸਦੀ ਪਲੇਅ ਆਫ ਵਿਚ ਜਗ੍ਹਾ ਤੈਅ ਹੋ ਜਾਵੇਗੀ। ਮੁੰਬਈ ਤੇ ਬੈਂਗਲੁਰੂ ਆਪਣੇ-ਆਪਣੇ ਪਿਛਲੇ ਮੁਕਾਬਲੇ ਹਾਰ ਕੇ ਇਸ ਮੈਚ ਵਿਚ ਉਤਰ ਰਹੇ ਹਨ। ਮੁੰਬਈ ਨੂੰ ਐਤਵਾਰ ਨੂੰ ਆਬੂਧਾਬੀ ਵਿਚ ਰਾਜਸਥਾਨ ਰਾਇਲਜ਼ ਨੇ 8 ਵਿਕਟਾਂ ਨਾਲ ਤੇ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਜ਼ ਨੇ ਦੁਬਈ ਵਿਚ 8 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਲਈ ਇਹ ਮੁਕਾਬਲਾ ਕਾਫੀ ਮਹੱਤਵਪੂਰਨ ਹੈ ਕਿਉਂਕਿ ਹਾਰ ਜਾਣ ਵਾਲੀ ਟੀਮ ਨੂੰ ਆਪਣੇ ਬਾਕੀ ਬਚੇ ਦੋ ਮੈਚਾਂ ਵਿਚੋਂ ਇਕ ਜਿੱਤ ਹਸਲ ਕਰਨ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ
ਮੁੰਬਈ ਲਈ ਨਿਯਮਤ ਕਪਤਾਨ ਰੋਹਿਤ ਸ਼ਰਮਾ ਦਾ ਜ਼ਖਮੀ ਹੋਣਾ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ ਹਾਲਾਂਕਿ ਰੋਹਿਤ ਦੀ ਸੱਟ ਨੂੰ ਲੈ ਕੇ ਅਜੇ ਵੀ ਸਥਿਤੀ ਸਾਫ ਨਹੀਂ ਹੈ। ਰੋਹਿਤ ਦੀ ਟੀਮ ਮੁੰਬਈ ਇੰਡੀਅਨਜ਼ ਨੇ ਆਪਣੇ ਕਪਤਾਨ ਦੀ ਅਭਿਆਸ ਕਰਦੇ ਹੋਏ ਦੀ ਇਕ ਵੀਡੀਓ ਜਾਰੀ ਕੀਤਾ ਹੈ ਜਦਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਵੰਬਰ-ਜਨਵਰੀ ਵਿਚ ਹੋਣ ਵਾਲੇ ਆਗਾਮੀ ਆਸਟਰੇਲੀਆ ਦੌਰੇ ਲਈ ਰੋਹਿਤ ਨੂੰ ਟੀ-20, ਵਨ ਡੇ ਤੇ ਟੈਸਟ ਤਿੰਨਾਂ ਵਿਚ ਹੀ ਜਗ੍ਹਾ ਨਹੀਂ ਦਿੱਤੀ ਹੈ। ਰੋਹਿਤ ਹੈਮਸਟ੍ਰਿੰਗ ਸੱਟ ਕਾਰਣ ਆਪਣੀ ਟੀਮ ਦੇ ਪਿਛਲੇ ਦੋ ਮੈਚ ਨਹੀਂ ਖੇਡ ਸਕਿਆ ਹੈ, ਜਿਸ ਵਿਚ ਕੀਰੋਨ ਪੋਲਾਰਡ ਦੀ ਕਪਤਾਨੀ ਵਿਚ ਮੁੰਬਈ ਨੇ ਚੇਨਈ ਨੂੰ 10 ਵਿਕਟਾਂ ਨਾਲ ਹਰਾਇਆ ਸੀ ਪਰ ਰਾਜਸਥਾਨ ਹੱਥੋਂ ਉਸ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਵਿਰੁੱਧ ਮੁੰਬਈ ਨੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਰਾਜਸਥਾਨ ਨੇ 18.2 ਓਵਰਾਂ ਵਿਚ ਹੀ 196 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਸਾਬਕਾ ਚੈਂਪੀਅਨ ਮੁੰਬਈ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੈਂਗਲੁਰੂ ਟੀਮ ਤੋਂ ਇਹ ਮੁਕਾਬਲਾ ਹਰ ਹਾਲ ਵਿਚ ਜਿੱਤਣਾ ਪਵੇਗਾ। ਬੈਂਗਲੁਰੂ ਨੇ ਪਿਛਲਾ ਮੁਕਾਬਲਾ ਬੇਸ਼ੱਕ ਗੁਆਇਆ ਹੈ ਪਰ ਇਹ ਟੀਮ ਇਸ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਦਿਖਾਈ ਦੇ ਰਹੀ ਹੈ। ਪਿਛਲੇ ਮੈਚ ਵਿਚ ਬੈਂਗਲੁਰੂ ਨੇ 145 ਦੌੜਾਂ ਬਣਾਈਆਂ ਸਨ ਜਦਕਿ ਚੇਨਈ ਨੇ 150 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ ਸੀ।
ਬੈਂਗਲੁਰੂ ਤੇ ਮੁੰਬਈ ਵਿਚਾਲੇ 28 ਸਤੰਬਰ ਨੂੰ ਪਿਛਲਾ ਮੁਕਾਬਲਾ ਹੋਇਆ ਸੀ ਤੇ ਦੋਵਾਂ ਟੀਮਾਂ ਨੇ ਉਸ ਮੈਚ ਵਿਚ 201 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬੈਂਗਲੁਰੂ ਨੇ ਸੁਪਰ ਓਵਰ ਵਿਚ ਮੁਕਾਬਲਾ ਜਿੱਤਿਆ ਸੀ। ਏ. ਬੀ. ਡਿਵਿਲੀਅਰਸ ਨੇ 55 ਦੌੜਾਂ ਦੀ ਪਾਰੀ ਖੇਡੀ ਸੀ ਤੇ ਸੁਪਰ ਓਵਰ ਵਿਚ ਵੀ ਟੀਮ ਨੂੰ ਜਿੱਤ ਦਿਵਾਈ ਸੀ। ਦੋਵਾਂ ਟੀਮਾਂ ਵਿਚਾਲੇ ਹੁਣ ਆਬੂਧਾਬੀ ਵਿਚ ਇਹ ਮੁਕਾਬਲਾ ਨਿਸ਼ਚਿਤ ਹੀ ਦਿਲਚਸਪ ਤੇ ਰੋਮਾਂਚਕ ਹੋਵੇਗਾ ਅਤੇ ਦੋਵੇਂ ਟੀਮਾਂ ਪਲੇਅ ਆਫ ਵਿਚ ਜਗ੍ਹਾ ਪੱਕੀ ਕਰਨ ਉਤਰਨਗੀਆਂ।
IPL 2020: ਮੈਦਾਨ ਤੋਂ ਹੀ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤਾ ਇਸ਼ਾਰਾ, ਪੁੱਛਿਆ ਇਹ ਸਵਾਲ
NEXT STORY