ਦੁਬਈ (ਭਾਸ਼ਾ) : ਰਾਇਲ ਚੈਲੇਂਜਰਸ ਬੈਂਗਲੁਰੂ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਅੱਜ ਇੰਡੀਅਨ ਪ੍ਰੀਮੀਅਰ ਲੀਗ 2020 (ਆਈ. ਪੀ. ਐਲ.) ਦਾ 44 ਮੈਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਚੇਨਈ ਨੇ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾ ਕੇ ਮੈਚ ਆਪਣੇ ਨਾਮ ਕਰ ਲਿਆ।
ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਇਹ ਟੀਚਾ ਪੂਰਾ ਕਰਕੇ ਚੇਨਈ ਨੇ ਬੈਂਗਲੁਰੂ 'ਤੇ 8 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।
ਚੇਨਈ ਸੁਪਰ ਕਿੰਗਜ ਵਲੋਂ ਓਪਨਿੰਗ 'ਤੇ ਬੱਲੇਬਾਜ਼ੀ ਕਰਨ 'ਤੇ ਰੁਤੁਰਾਜ ਗਾਇਕਵਾੜ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ ਜਿੱਤ ਦਾ ਸਿਹਰਾ ਪਹਿਨਾਇਆ। ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਬਾਅਦ ਫਾਫ ਦੁ ਪਲੇਸਿਸ ਨੇ 13 ਗੇਂਦਾਂ 'ਚ 25 ਦੌੜਾਂ ਬਣਾਈਆਂ ਅਤੇ ਕੈਚ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਅੰਬਾਤੀ ਰਾਇਡੂ ਵੀ 27 ਗੇਂਦਾਂ 'ਚ 39 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ 'ਚ ਉਤਰੇ ਜਿਨ੍ਹਾਂ ਨੇ ਗਾਇਕਵਾੜ ਨਾਲ ਸ਼ਾਨਦਾਰ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਜਿੱਤ ਹਾਸਲ ਕਰਵਾਈ।
ਕੋਹਲੀ ਦੇ ਸਾਥੀ ਖਿਡਾਰੀ ਤਨਮਯ ਸ਼੍ਰੀਵਾਸਤਵ ਨੇ ਲਿਆ ਕ੍ਰਿਕਟ ਤੋਂ ਸੰਨਿਆਸ
NEXT STORY