ਸਪੋਰਟਸ ਡੈਸਕ- ਸਨਰਾਈਜਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਅੱਜ ਆਈ. ਪੀ. ਐਲ. ਦਾ 40ਵਾਂ ਮੁਕਾਬਲਾ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਹੈਦਰਾਬਾਦ ਨੇ ਰਾਜਸਥਾਨ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ 8 ਵਿਕਟਾਂ ਨਾਲ ਹਰਾਇਆ।
ਰਾਜਸਥਾਨ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 154 ਦੌੜਾਂ ਬਣਾਈਆਂ ਸਨ। ਉਥੇ ਹੀ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ 14 ਓਵਰਾਂ 'ਚ 2 ਵਿਕਟ ਗਵਾ ਕੇ 113 ਦੌੜਾਂ ਬਣਾਈਆਂ ਸਨ। ਹੈਦਰਾਬਾਦ ਵਲੋਂ ਮਨੀਸ਼ ਪਾਂਡੇ ਨੇ 28 ਗੇਂਦਾਂ ਖੇਡ ਕੇ ਆਪਣਾ ਅਰਧ ਸੈਂਕੜਾ ਬਣਾਇਆ ਸੀ।
ਇਸ ਤੋਂ ਪਹਿਲਾਂ ਰਾਜਸਥਾਨ ਵਲੋਂ ਰਾਬਿਨ ਉਥਪਾ ਦੇ ਨਾਲ ਬੇਨ ਸਟੋਕਸ ਓਪਨਿੰਗ ਦੇ ਲਈ ਉਤਰੇ ਅਤੇ ਦੋਵਾਂ ਨੇ ਚੰਗੀ ਸ਼ੁਰੂਆਤ ਕੀਤੀ। ਰਾਜਸਥਾਨ ਦੀ ਪਹਿਲੀ ਵਿਕੇਟ ਰਾਬਿਨ ਉਥੱਪਾ ਦੇ ਰੂਪ 'ਚ ਡਿੱਗੀ। ਰਾਬਿਨ ਨੇ 13 ਗੇਂਦਾਂ 'ਤੇ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਉਹ ਜੇਸਨ ਹੋਲਡਰ ਦੀ ਇਕ ਸਟਿਕ ਥ੍ਰੋਅ 'ਤੇ ਰਨ ਆਊਟ ਹੋ ਗਏ। ਇਸ ਦੇ ਬਾਅਦ ਬੇਨ ਸਟੋਕਸ ਅਤੇ ਸੰਜੂ ਸੈਮਸਨ ਨੇ ਆਪਣੀ ਟੀਮ ਨੂੰ ਸੰਭਾਲਿਆ ਅਤੇ ਸੈਮਸਨ ਇਸ ਦੌਰਾਨ ਚੰਗੇ ਟੱਚ 'ਚ ਨਜ਼ਰ ਆਏ ਪਰ ਉਹ ਵੀ ਟੂਰਨਾਮੈਂਟ ਦੀ ਸ਼ੁਰੂਆਤ ਜਿਹੀ ਵੱਡੀ ਨਹੀਂ ਖੇਡ ਸਕੇ। ਜੇਸਨ ਹੋਲਡਰ ਦੀ ਗੇਂਦ 'ਤੇ ਬੋਲਡ ਹੋਣ ਤੋਂ ਪਹਿਲਾਂ ਸੰਜੂ ਨੇ 26 ਗੇਂਦਾਂ 'ਚ 3 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ।
ਰਾਜਸਥਾਨ ਦਾ ਸਕੋਰ ਜਦ 86 ਦੌੜਾਂ 'ਤੇ 2 ਵਿਕਟਾਂ ਸੀ ਤਾਂ ਇਸ ਸਕੋਰ 'ਤੇ ਬੇਨ ਸਟੋਕਸ ਵੀ ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖਾਨ ਦੀ ਗੇਂਦ 'ਤੇ ਬੋਲਡ ਹੋ ਗਏ। ਸਟੋਕਸ ਨੇ 32 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਬਟਲਰ ਵੀ ਆਪਣੀ ਪਾਰੀ ਦੌਰਾਨ ਕੁੱਝ ਖਾਸ ਕਮਾਲ ਨਹੀਂ ਕਰ ਪਾਏ। ਉਨ੍ਹਾਂ ਨੇ 9 ਦੌੜਾਂ 'ਤੇ ਵਿਜੇ ਸ਼ੰਕਰ ਦੀ ਗੇਂਦ 'ਤੇ ਨਦੀਮ ਦੇ ਹੱਥਾਂ 'ਚ ਕੈਚ ਫੜਾ ਦਿੱਤੀ, ਇਸ ਦੇ ਬਾਅਦ ਕਪਤਾਨ ਸਮਿੱਥ ਨੇ ਪਾਰੀ ਨੂੰ ਸੰਭਾਲਿਆ।
ਦੋਵੇਂ ਟੀਮਾਂ ਦੇ ਖਿਡਾਰੀ
ਰਾਜਸਥਾਨ ਰਾਇਲਜ਼ - ਬੇਨ ਸਟੋਕਸ, ਰਾਬਿਨ ਉਥੱਪਾ, ਸੰਜੂ ਸੈਮਸਨ (ਵਿਕੇਟਕੀਪਰ), ਸਟੀਵਨ ਸਮਿੱਥ (ਕਪਤਾਨ), ਜੋਸ ਬਟਲਰ, ਰਿਆਨ ਪਰਾਗ, ਰਾਹੁਲ ਤੇਵਤਿਆ, ਜੋਫਰਾ ਆਰਚਰ, ਸ੍ਰੇਅਸ ਗੋਪਾਲ, ਅੰਕਿਤ ਰਾਜਪੁਤ, ਕਾਰਤਿਕ ਤਿਆਗੀ।
ਸਨਰਾਈਜਰਸ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕੇਟਕੀਪਰ), ਪ੍ਰਿਯਮ ਗਰਗ, ਮਨੀਸ਼ ਪਾਂਡੇ, ਵਿਜੇ ਸ਼ੰਕਰ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਸ਼ਾਹਬਾਜ ਨਦੀਮ, ਸੰਦੀਪ ਸ਼ਰਮਾ, ਟੀ. ਨਟਰਾਜਨ।
ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਕੱਲ ਮਨਾਉਣਗੇ ਆਪਣਾ 80ਵਾਂ ਜਨਮਦਿਨ
NEXT STORY